ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਵਿਚ ਆਇਆ ਸੁਧਾਰ, ਜਲਦ ਛੁੱਟੀ ਮਿਲਣ ਦੀ ਸੰਭਾਵਨਾ
ਨਵੀਂ ਦਿੱਲੀ, 6 ਅਗਸਤ-ਲਾਲ ਕ੍ਰਿਸ਼ਨ ਅਡਵਾਨੀ ਨੂੰ ਰੂਟੀਨ ਫਾਲੋ-ਅੱਪ ਜਾਂਚ ਲਈ ਅਪੋਲੋ ਹਸਪਤਾਲ ਵਿਚ ਡਾ. ਵਿਨੀਤ ਸੂਰੀ ਦੀ ਅਗਵਾਈ ਵਿਚ ਦਾਖਲ ਕਰਵਾਇਆ ਗਿਆ ਹੈ। ਉਹ ਹੁਣ ਠੀਕ ਹਨ ਅਤੇ ਜਲਦੀ ਹੀ ਛੁੱਟੀ ਮਿਲਣ ਦੀ ਸੰਭਾਵਨਾ ਹੈ। ਡਾ. ਵਿਨੀਤ ਸੂਰੀ ਨੇ ਇਹ ਜਾਣਕਾਰੀ ਦਿੱਤੀ।