ਅਰਵਿੰਦ ਕੇਜਰੀਵਾਲ ਅੱਜ ਕਰਨਗੇ ਨਾਮਜ਼ਦਗੀ ਪੱਤਰ ਦਾਖ਼ਲ
ਨਵੀਂ ਦਿੱਲੀ, 15 ਜਨਵਰੀ- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨਵੀਂ ਦਿੱਲੀ ਸੀਟ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ, ਉਹ ਦਿੱਲੀ ਵਿਚ ਵਾਲਮੀਕਿ ਮੰਦਰ ਅਤੇ ਹਨੂੰਮਾਨ ਮੰਦਰ ਵੀ ਜਾਣਗੇ। ਇਸ ਤੋਂ ਬਾਅਦ, ਵਰਕਰਾਂ ਨਾਲ ਰੈਲੀ ਕਰਨ ਤੋਂ ਬਾਅਦ, ਉਹ ਕੁਲੈਕਟਰੇਟ ਪਹੁੰਚਣਗੇ। ਭਾਜਪਾ ਨੇ ਨਵੀਂ ਦਿੱਲੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਪਰਵੇਸ਼ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂ ਕਿ ਕਾਂਗਰਸ ਨੇ ਸੰਦੀਪ ਦੀਕਸ਼ਿਤ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ।