ਕਾਂਗਰਸ ਨੂੰ ਅੱਜ ਮਿਲੇਗਾ ਨਵਾਂ ਦਫ਼ਤਰ
ਨਵੀਂ ਦਿੱਲੀ, 15 ਜਨਵਰੀ- ਅੱਜ ਕਾਂਗਰਸ ਪਾਰਟੀ ਨੂੰ ਆਪਣਾ ਨਵਾਂ ਦਫ਼ਤਰ ਮਿਲੇਗਾ। ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਪਾਰਟੀ ਦੇ 400 ਤੋਂ ਵਧੇਰੇ ਆਗੂਆਂ ਦੀ ਮੌਜੂਦਗੀ ਵਿਚ ਅੱਜ 10 ਵਜੇ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ। ਹੁਣ ਦਫ਼ਤਰ ਦਾ ਨਵਾਂ ਪਤਾ ‘ਇੰਦਰਾ ਗਾਂਧੀ ਭਵਨ’, 9 ਏ, ਕੋਟਲਾ ਰੋਡ ਹੋਵੇਗਾ, ਜੋ ਕਿ ਭਾਜਪਾ ਦੇ ਮੁੱਖ ਦਫ਼ਤਰ ਤੋਂ ਕਰੀਬ 500 ਮੀਟਰ ਦੂਰ ਹੈ। ਦੱਸ ਦੇਈਏ ਕਿ ਇਸ ਦਫ਼ਤਰ ਦੀ ਨੀਂਹ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ 2009 ਵਿਚ ਰੱਖੀ ਸੀ।