ਤਕਨੀਕੀ ਖ਼ਰਾਬੀ ਕਾਰਨ ਦਿੱਲੀ ਤੋਂ ਅਮਰੀਕਾ ਜਾ ਰਹੇ ਜਹਾਜ਼ ਦੀ ਰੂਸ ਵਿਚ ਲੈਂਡਿੰਗ
ਨਵੀਂ ਦਿੱਲੀ, 19 ਜੁਲਾਈ- ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾ ਰਹੇ ਇਕ ਜਹਾਜ਼ ਵਿਚ ਤਕਨੀਕੀ ਦਿੱਕਤ ਆਉਣ ਕਾਰਨ ਕਰੀਬ ਅੱਧੀ ਰਾਤ ਉਸ ਦੀ ਰੂਸ ਦੇ ਇਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਅਨੁਸਾਰ ਬੋਇੰਗ 777 ਏਅਰਕ੍ਰਾਫ਼ਟ ਜਹਾਜ਼ ਵਿਚ 225 ਯਾਤਰੀ ਮੌਜੂਦ ਸਨ ਅਤੇ 19 ਕਰੂ ਮੈਂਬਰ ਵਿਚ ਸ਼ਾਮਿਲ ਸਨ। ਏਅਰਲਾਈਨ ਨੇ ਕਿਹਾ ਕਿ ਅਸੀਂ ਸੰਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।