JALANDHAR WEATHER

ਵਕਫ਼ ਐਕਟ 'ਚ ਬਦਲਾਅ ਦੀ ਤਿਆਰੀ ਤੇ ਵਧਣਗੇ ਔਰਤਾਂ ਦੇ ਅਧਿਕਾਰ

ਨਵੀਂ ਦਿੱਲੀ ,4 ਅਗਸਤ - ਕੇਂਦਰ ਸਰਕਾਰ ਛੇਤੀ ਹੀ ਵਕਫ਼ ਐਕਟ ਵਿਚ ਕਈ ਵੱਡੇ ਬਦਲਾਅ ਕਰ ਸਕਦੀ ਹੈ। ਸਰਕਾਰ ਅਗਲੇ ਹਫ਼ਤੇ ਸੰਸਦ 'ਚ ਇਸ ਲਈ ਬਿੱਲ ਲਿਆ ਸਕਦੀ ਹੈ, ਜਿਸ 'ਚ ਕਈ ਸੋਧਾਂ ਕੀਤੀਆਂ ਜਾ ਸਕਦੀਆਂ ਹਨ। ਇਸ ਤਹਿਤ ਵਕਫ਼ ਬੋਰਡ ਦੀਆਂ ਸ਼ਕਤੀਆਂ ਨੂੰ ਘਟਾਇਆ ਜਾ ਸਕਦਾ ਹੈ। ਇਸ ਬਿੱਲ (ਵਕਫ਼ ਬੋਰਡ 'ਤੇ ਮੋਦੀ ਸਰਕਾਰ) ਦੇ ਤਹਿਤ ਔਰਤਾਂ ਦੀ ਪ੍ਰਤੀਨਿਧਤਾ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ। ਔਰਤਾਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਲਈ ਵਕਫ਼ ਬੋਰਡਾਂ ਦੇ ਢਾਂਚੇ ਅਤੇ ਕੰਮਕਾਜ ਵਿਚ ਬਦਲਾਅ ਕਰਨ ਲਈ ਧਾਰਾ 9 ਅਤੇ ਧਾਰਾ 14 ਵਿਚ ਸੋਧ ਕੀਤੀ ਜਾ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ