JALANDHAR WEATHER

ਓਮਾਨ ਦੇ ਸਮੁੰਦਰ ਚ ਸ਼ਿਪ ਹੋਇਆ ਹਾਦਸਾਗ੍ਰਸਤ , ਲਾਪਤਾ 6 ਕਰੂ ਮੈਂਬਰਾਂ 'ਚ 4 ਭਾਰਤੀਆਂ 'ਚ ਇਕ ਪਠਾਨਕੋਟ ਦਾ

ਪਠਾਨਕੋਟ ,21 ਜੁਲਾਈ (ਸੰਧੂ )-ਪਿਛਲੇ ਦਿਨੀ  ਇਕ ਸਮੁੰਦਰੀ ਜਹਾਜ  ਯੂ.ਏ.ਈ. ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਓਮਾਨ ਦੇ ਸਮੁੰਦਰਾਂ ਦੇ ਵਿਚ ਦੁਰਘਟਨਾ ਗ੍ਰਸਤ ਹੋ ਗਿਆ ਜਿਸ ਦੇ ਚਲਦੇ 16 ਕਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਸੀ ਜਿਨਾਂ ਵਿਚੋਂ 10 ਨੂੰ ਬਚਾਅ ਲਿਆ ਗਿਆ ਹੈ। ਇਨ੍ਹਾਂ ਦਸਾਂ ਵਿਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਜਿਨ੍ਹਾਂ ਵਿਚੋਂ ਚਾਰ ਭਾਰਤੀ ਮੂਲ ਦੇ ਕਰੂ ਮੈਂਬਰ ਹਨ ਅਤੇ ਇਨ੍ਹਾਂ ਚਾਰਾਂ ਵਿਚੋਂ ਇਕ ਪਠਾਨਕੋਟ ਦੇ ਅਬਰੋਲ ਨਗਰ ਮੁਹੱਲੇ ਦਾ ਵਸਨੀਕ ਹੈ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਰਾਜਿੰਦਰ ਸਿੰਘ ਇਸ ਸ਼ਿਪ ਵਿਚ ਬਤੌਰ ਚੀਫ ਅਫ਼ਸਰ ਤਾਇਨਾਤ ਸੀ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਹੈ। ਰਾਜਿੰਦਰ ਸਿੰਘ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ