JALANDHAR WEATHER

ਪ੍ਰਧਾਨ ਮੰਤਰੀ ਨੇ ‘ਜਲ ਸੰਚੈ ਜਨ ਭਾਗੀਦਾਰੀ’ ਪਹਿਲਕਦਮੀ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ, 6 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ‘ਜਲ ਸੰਚੈ ਜਨ ਭਾਗੀਦਾਰੀ’ ਪਹਿਲਕਦਮੀ ਦੀ ਵਰਚੂਅਲ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਸਿਰਫ਼ ਇਕ ਨੀਤੀ ਨਹੀਂ ਹੈ, ਇਹ ਇਕ ਕੋਸ਼ਿਸ਼ ਵੀ ਹੈ ਅਤੇ ਇਕ ਚੰਗਾ ਗੁਣ ਵੀ ਹੈ। ਇਸ ਵਿਚ ਉਦਾਰਤਾ ਦੇ ਨਾਲ-ਨਾਲ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਸਾਡਾ ਮੁਲਾਂਕਣ ਕਰਨਗੀਆਂ ਤਾਂ ਸ਼ਾਇਦ ਪਾਣੀ ਪ੍ਰਤੀ ਸਾਡਾ ਨਜ਼ਰੀਆ ਉਨ੍ਹਾਂ ਦਾ ਪਹਿਲਾ ਮਾਪਦੰਡ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਜੀਵਨ ਦਾ ਸਵਾਲ ਹੈ, ਇਹ ਮਨੁੱਖਤਾ ਦੇ ਭਵਿੱਖ ਦਾ ਜੀਵਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ