JALANDHAR WEATHER

ਭਾਰੀ ਬਾਰਸ਼ ਪਿੱਛੋਂ ਖ਼ਤਰੇ ਦੇ ਨਿਸ਼ਾਨ ਨੇੜੇ ਡੈਮ, 2 ਗੇਟ ਖੋਲ੍ਹੇ ਗਏ, ਨੀਵੇਂ ਇਲਾਕਿਆਂ ਲਈ ਅਲਰਟ

ਜੈਪੁਰ, 6 ਸਤੰਬਰ - ਭਾਰੀ ਮੀਂਹ ਤੋਂ ਬਾਅਦ ਓਵਰਫਲੋ ਹੋਏ ਬੀਸਲਪੁਰ ਡੈਮ ਦੇ ਦੋ ਗੇਟ ਅੱਜ ਸਵੇਰੇ ਖੋਲ੍ਹ ਦਿੱਤੇ ਗਏ ਹਨ। ਬੀਸਲਪੁਰ ਡੈਮ ਦੇ ਦੋਵੇਂ ਗੇਟ 1-1 ਮੀਟਰ ਖੋਲ੍ਹ ਗਏ ਹਨ। ਇਨ੍ਹਾਂ ਰਾਹੀਂ 12000 ਕਿਊਸਿਕ ਪਾਣੀ ਬਨਾਸ ਦਰਿਆ ਵਿਚ ਛੱਡਿਆ ਜਾ ਰਿਹਾ ਹੈ। ਡੈਮ ਦੇ ਗੇਟ ਖੋਲ੍ਹਣ ਤੋਂ ਪਹਿਲਾਂ ਜਲ ਸਰੋਤ ਮੰਤਰੀ ਸੁਰੇਸ਼ ਰਾਵਤ ਅਤੇ ਅਧਿਕਾਰੀਆਂ ਨੇ ਪੂਜਾ ਕੀਤੀ। ਵੀਰਵਾਰ ਰਾਤ ਨੂੰ ਹੀ ਡੈਮ ਦੇ ਹੇਠਲੇ ਇਲਾਕਿਆਂ ਨੂੰ ਚੌਕਸ ਕਰ ਦਿੱਤਾ ਗਿਆ। ਡਾਊਨ ਸਟ੍ਰੀਮ ਮਾਰਗਾਂ ‘ਤੇ ਆਵਾਜਾਈ ਰੋਕ ਦਿੱਤੀ ਗਈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ