JALANDHAR WEATHER

ਅਸੀਂ ਪਾਰਟੀ ਵਿਚ ਰਹਿ ਕੇ ਸਖ਼ਤ ਮਿਹਨਤ ਕਰਾਂਗੇ ਅਤੇ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ - ਬਜਰੰਗ ਪੂਨੀਆ

ਨਵੀਂ ਦਿੱਲੀ, 6 ਸਤੰਬਰ - ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਕਾਂਗਰਸੀ ਨੇਤਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਔਖੇ ਸਮੇਂ 'ਚ ਸਾਡੇ ਨਾਲ ਖੜ੍ਹੇ ਰਹੇ । ਭਾਜਪਾ ਆਈ.ਟੀ. ਸੈੱਲ ਨੇ ਕਿਹਾ ਕਿ ਉਨ੍ਹਾਂ ਦਾ ਮਨੋਰਥ ਰਾਜਨੀਤੀ ਕਰਨਾ ਸੀ, ਅਸੀਂ ਉਨ੍ਹਾਂ (ਭਾਜਪਾ) ਨੂੰ ਚਿੱਠੀਆਂ ਭੇਜੀਆਂ ਸਨ, ਅਸੀਂ ਭਾਜਪਾ ਦੀਆਂ ਸਾਰੀਆਂ ਮਹਿਲਾ ਸੰਸਦ ਮੈਂਬਰਾਂ ਦੇ ਘਰ ਚਿੱਠੀਆਂ ਭੇਜੀਆਂ ਸਨ, ਫਿਰ ਵੀ ਉਹ ਮਹਿਲਾ ਖਿਡਾਰੀਆਂ ਦੇ ਨਾਲ ਨਹੀਂ ਖੜ੍ਹੀਆਂ। ਕਾਂਗਰਸ ਨੇ ਬਿਨਾਂ ਦੱਸੇ ਉੱਥੇ ਆ ਕੇ ਸਾਡਾ ਸਾਥ ਦਿੱਤਾ । ਜਿਸ ਤਰ੍ਹਾਂ ਅਸੀਂ ਕੁਸ਼ਤੀ 'ਚ ਸਖ਼ਤ ਮਿਹਨਤ ਕੀਤੀ ਹੈ, ਉਸੇ ਤਰ੍ਹਾਂ ਪਾਰਟੀ 'ਚ ਰਹਿ ਕੇ ਸਖ਼ਤ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ