ਪੰਪ ਆਪਰੇਟਰ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕੀਤੀ
ਤਲਵੰਡੀ ਸਾਬੋ/ਸੀਂਗੋ ਮੰਡੀ, 18 ਜੁਲਾਈ ( ਲੱਕਵਿੰਦਰ ਸ਼ਰਮਾ )- ਅੱਜ ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਵਾਟਰ ਵਰਕਸ 'ਤੇ ਤਾਇਨਾਤ ਪੰਪ ਆਪਰੇਟਰ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ । ਜਾਣਕਾਰੀ ਅਨੁਸਾਰ ਅਰਜਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੋਟਬਖਤੂ ਪਿੰਡ ਮਲਕਾਣਾ ਦੇ ਵਾਟਰ ਵਰਕਸ 'ਤੇ ਪੰਪ ਆਪਰੇਟਰ ਵਜੋਂ ਸੇਵਾਵਾਂ ਨਿਭਾ ਰਿਹਾ ਸੀ । ਅੱਜ ਬਾਅਦ ਦੁਪਹਿਰ ਉਸ ਨੇ ਵਾਟਰ ਵਰਕਸ ਵਿਚ ਲੱਗੇ ਦਰਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । ਹਰਪ੍ਰੀਤ ਸਿੰਘ ਥਾਣਾ ਮੁਖੀ ਰਾਮਾਂ ਨੇ ਦੱਸਿਆ ਕਿ ਅਰਜਨ ਸਿੰਘ ਹਰ ਸਾਲ ਗਰਮੀ ਦੇ ਦਿਨਾਂ ਦੌਰਾਨ ਮਾਨਸਿਕ ਪ੍ਰੇਸਾਨੀ ਵਿਚ ਰਹਿੰਦਾ ਸੀ ਤੇ ਇਸ ਵਾਰ ਇਸ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਇਹ ਖੌਫ਼ਨਾਕ ਕਦਮ ਚੁੱਕਿਆ ਹੈ ।