JALANDHAR WEATHER

ਪਟਨਾ ਹਾਈ ਕੋਰਟ ਨੇ ਨੀਟ-ਯੂਜੀ ਪੇ ਪੇਪਰ ਲੀਕ ਮਾਮਲੇ 'ਚ ਗ੍ਰਿਫ਼ਤਾਰ 13 ਨੂੰ ਸੀ.ਬੀ.ਆਈ. ਹਿਰਾਸਤ 'ਚ ਭੇਜਿਆ

ਪਟਨਾ (ਬਿਹਾਰ), 12 ਜੁਲਾਈ (ਏਐਨਆਈ): ਪਟਨਾ ਹਾਈ ਕੋਰਟ ਨੇ ਨੀਟ-ਯੂਜੀ ਪੇਪਰ ਲੀਕ ਮਾਮਲੇ ' ਚ ਗ੍ਰਿਫ਼ਤਾਰ ਕੀਤੇ ਗਏ 13 ਵਿਅਕਤੀਆਂ ਨੂੰ ਸੀ.ਬੀ.ਆਈ. ਦੀ ਹਿਰਾਸਤ ਭੇਜਿਆ ਹੈ। ਇਨ੍ਹਾਂ 13 ਵਿਅਕਤੀਆਂ ਨੂੰ ਪਹਿਲਾਂ ਪਟਨਾ ਪੁਲਿਸ ਨੇ ਗ੍ਰਿਫ਼ਤਾਰਕੀਤਾ ਸੀ। ਸੀ.ਬੀ.ਆਈ. ਉਨ੍ਹਾਂ ਦੀ ਹਿਰਾਸਤੀ ਜਾਂਚ ਕਰੇਗੀ। ਕਿੰਗਪਿਨ ਰੌਕੀ ਵੀ ਸੀ.ਬੀ.ਆਈ. ਦੀ ਹਿਰਾਸਤ ਵਿਚ ਹੈ। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਨੀਟ ਪੇਪਰ ਲੀਕ ਮਾਮਲੇ ਵਿਚ ਮੁਲਜ਼ਮ ਰਾਕੇਸ਼ ਰੰਜਨ ਉਰਫ਼ ਰੌਕੀ ਨੂੰ ਬਿਹਾਰ ਦੇ ਨਾਲੰਦਾ ਤੋਂ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਰੰਜਨ ਦੀ ਗ੍ਰਿਫ਼ਤਾਰੀ ਨਾਲ ਜਾਂਚ 'ਚ ਮਹੱਤਵਪੂਰਨ ਤਰੱਕੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ