ਅਸਮਾਨੀ ਬਿਜਲੀ ਡਿਗਣ ਨਾਲ ਖੇਤਾਂ 'ਚ ਕੰਮ ਕਰਦੇ ਚਾਚੇ-ਭਤੀਜੇ ਦੀ ਮੌਤ

ਮੰਡੀ ਘੁਬਾਇਆ (ਫਾਜ਼ਿਲਕਾ ),12 ਜੁਲਾਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਂਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਚੱਕ ਬਜੀਦਾ ਵਿਖੇ ਅਸਮਾਨੀ ਬਿਜਲੀ ਡਿਗਣ ਕਰਕੇ ਚਾਚੇ-ਭਤੀਜੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ (35) ਪੁੱਤਰ ਬਿਸ਼ਨ ਸਿੰਘ ਜੋਕਿ ਫ਼ੌਜੀ ਸੀ ਅਤੇ ਛੁੱਟੀ ਆਇਆ ਹੋਇਆ ਸੀ। ਆਪਣੇ ਭਤੀਜੇ ਕੰਵਲਪ੍ਰੀਤ ਸਿੰਘ (22) ਪੁੱਤਰ ਜੋਗਿੰਦਰ ਸਿੰਘ ਨਾਲ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗੀ ਤੇ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ।