ਲੋਹਟਬੱਦੀ ਵਾਸੀ ਲੜਕੀ ਦੀ ਕੈਨੇਡਾ ਵਿਚ ਮੌਤ

ਲੋਹਟਬੱਦੀ ( ਲੁਧਿਆਣਾ ), 12 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ ਨਿਵਾਸੀਆਂ ਨੂੰ ਅੱਜ ਫਿਰ ਵਿਦੇਸ਼ ਤੋਂ ਇਕ ਨੌਜਵਾਨ ਲੜਕੀ ਦੀ ਮੌਤ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਲੋਹਟਬੱਦੀ ਦੀ ਜੰਮਪਲ ਤਨਵੀਰ ਕੌਰ ਪੁੱਤਰੀ ਰਣਜੀਤ ਸਿੰਘ ਪੰਜਾਬ 'ਚੋਂ ਉੱਚ ਵਿੱਦਿਆ ਹਾਸਿਲ ਕਰਕੇ ਪਿਛਲੇ ਸਾਲ 20 ਅਗਸਤ 2023 ਨੂੰ ਉੱਚ ਵਿੱਦਿਆ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਈ ਸੀ , ਜਿਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।