JALANDHAR WEATHER

ਪਿੰਡ ਅਮੂਪੁਰ ਵਿਚ ਚਾਰ ਸਿੱਖ ਪਰਿਵਾਰਾਂ ਦੇ ਤੋੜੇ ਗਏ ਮਕਾਨਾਂ ਦੇ ਇਨਸਾਫ਼ ਲਈ ਸਿੱਖ ਜਥੇਬੰਦੀਆਂ ਵਲੋਂ ਵੱਡਾ ਇਕੱਠ

ਕਰਨਾਲ,12 ਜੁਲਾਈ (ਗੁਰਮੀਤ ਸਿੰਘ ਸੱਗੂ) - ਪਿਛਲੀ 26 ਜੂਨ ਨੂੰ ਕਰਨਾਲ ਜ਼ਿਲੇ ਦੇ ਪਿੰਡ ਅਮੂਪੁਰ ਵਿਚ ਕਰਨਾਲ ਪ੍ਰਸ਼ਾਸਨ ਵਲੋਂ ਚਾਰ ਸਿੱਖ ਪਰਿਵਾਰਾਂ ਦੇ ਮਕਾਨ ਤੋੜ ਕੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਸੀ , ਜਿਸ ਨੂੰ ਲੈ ਕੇ ਅੱਜ ਪਿੰਡ ਅਮੂਪੁਰ ਵਿਚ ਹਰਿਆਣੇ ਦੀ ਸਿੱਖ ਸੰਗਤ ਵਲੋਂ ਵੱਡਾ ਇਕੱਠ ਕੀਤਾ ਗਿਆ ਜਿਸ ਵਿਚ ਇਲਾਕੇ ਦੀਆਂ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ,ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਿਕ ਅਤੇ ਸਮਾਜਿਕ ਆਗੂ ਸ਼ਾਮਿਲ ਹੋਏ । ਪਰਿਵਾਰ ਨੂੰ ਇਨਸਾਫ਼ ਦੇਣ ਦੀ ਗੱਲ ਆਖੀ । ਅੱਜ ਦੇ ਇਸ ਇਕੱਠ ਵਿਚ ਮੁਢਲੀ ਸਹਾਇਤਾ ਦੇ ਤੌਰ 'ਤੇ ਇਕ-ਇਕ ਲੱਖ ਰੁਪਏ ਦੇ ਚੈੱਕ ਦਿੱਤੇ ਅਤੇ ਜਿੰਨੀ ਦੇਰ ਮਕਾਨ ਬਣ ਕੇ ਤਿਆਰ ਨਹੀਂ ਹੋ ਜਾਂਦੇ ਉਦੋਂ ਤੱਕ ਪਰਿਵਾਰ ਦੇ ਰਹਿਣ ਲਈ ਚਾਰ ਵਾਟਰ ਪਰੂਫ਼ ਟੈਂਟ ਘਰ ਬਣਾ ਕੇ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ