JALANDHAR WEATHER

ਤੁਸੀਂ ਹਰ ਵਾਰ ਨਹੀਂ ਕਰ ਸਕਦੇ ਕੁਰਸੀ ਦਾ ਅਪਮਾਨ, ਕਾਂਗਰਸ ਪ੍ਰਧਾਨ ਨੂੰ ਬੋਲੇ ਜਗਦੀਪ ਧਨਖੜ

ਨਵੀਂ ਦਿੱਲੀ, 2 ਜੁਲਾਈ- ਰਾਜ ਸਭਾ ਵਿਚ ਕਾਂਗਰਸ ਦੇ ਸੰਸਦ ਮੈਂਬਰ ਮੱਲਿਕ ਅਰਜੁਨ ਖੜਗੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਤੁਸੀਂ ਹਰ ਵਾਰ ਕੁਰਸੀ ਦਾ ਅਪਮਾਨ ਨਹੀਂ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਅਚਾਨਕ ਖੜ੍ਹੇ ਹੋ ਜਾਂਦੇ ਹੋ ਅਤੇ ਬਿਨਾਂ ਸਮਝੇ ਜੋ ਚਾਹੋ ਉਹ ਬੋਲਦੇ ਹੋ ਤੇ ਇਹ ਵੀ ਸੁਣਦੇ ਕਿ ਮੈਂ ਕੀ ਕਹਿ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇਸ਼ ਦੇ ਇਤਿਹਾਸ, ਸੰਸਦੀ ਲੋਕਤੰਤਰ ਅਤੇ ਰਾਜ ਸਭਾ ਦੀ ਕਾਰਵਾਈ ਵਿਚ ਕਦੇ ਵੀ ਕੁਰਸੀ ਦੀ ਇੰਨੀ ਨਿਰਾਦਰੀ ਨਹੀਂ ਹੋਈ, ਜਿੰਨੀ ਤੁਸੀਂ ਕੀਤੀ ਹੈ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਤੁਹਾਡੀ ਇੱਜ਼ਤ ’ਤੇ ਕਈ ਵਾਰ ਹਮਲੇ ਹੋਏ ਹਨ ਅਤੇ ਮੈਂ ਹਮੇਸ਼ਾ ਤੁਹਾਡੀ ਇੱਜ਼ਤ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਹੁਣ ਮੇਰੇ ’ਤੇ ਹੀ ਇਲਜ਼ਾਮ ਲਗਾ ਰਹੇ ਹੋ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ