JALANDHAR WEATHER

25ਵੀਂ ਵਰ੍ਹੇਗੰਢ ਮੌਕੇ ਆਰਮੀ ਬਾਈਕ ਰੈਲੀ ਅਟਾਰੀ ਤੋਂ ਕਾਰਗਿਲ ਵੱਲ ਰਵਾਨਾ

ਅਟਾਰੀ, 2 ਜੁਲਾਈ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਦੀ ਬਾਈਕ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਦਾ ਐਚ.ਪੀ.ਸੀ.ਐਲ. ਪੈਟਰੋਲ ਪੰਪ ਐਮ.ਐਸ. ਸਵੱਪਨ ਫਿਲਿੰਗ ਸਟੇਸ਼ਨ ਰਣੀਕੇ ਵਿਖੇ ਸਵਾਗਤ ਕੀਤਾ ਗਿਆ। ਸੀਨੀਅਰ ਸੇਲਜ਼ ਮੈਨੇਜਰ ਅਖਿਲ ਗੁਪਤਾ, ਸੇਲਜ਼ ਅਫ਼ਸਰ ਮਨਜੀਤ ਚਾਹਲ ਅਤੇ ਸਵੱਪਨ ਫਿਲਿੰਗ ਸਟੇਸ਼ਨ ਦੇ ਡੀਲਰ ਹਰਪ੍ਰੀਤ ਸਿੰਘ ਨੇ ਲੈਫ਼ਟੀਨੈਂਟ ਕਰਨਲ ਵਿਵੇਕ ਅਤੇ ਆਰਮੀ ਅਫ਼ਸਰ ਯਸ਼ਦੀਪ ਦੀ ਅਗਵਾਈ ਵਿਚ ਭਾਰਤੀ ਫੌਜ ਦੇ ਬਾਈਕ ਸਵਾਰਾਂ ਦੀ ਭਰਪੂਰ ਸ਼ਲਾਘਾ ਕੀਤੀ। ਅਖਿਲ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਰੈਲੀ ਭਾਰਤ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ। ਇਸ ਤੋਂ ਬਾਅਦ ਰੈਲੀ ਨੂੰ ਕਾਰਗਿਲ ਵੱਲ ਰਵਾਨਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ