JALANDHAR WEATHER

ਇਸ ਚੋਣ ’ਚ ‘ਇੰਡੀਆ’ ਦੀ ਹੋਈ ਹੈ ਨੈਤਿਕ ਜਿੱਤ- ਅਖਿਲੇਸ਼ ਯਾਦਵ

ਨਵੀਂ ਦਿੱਲੀ, 2 ਜੁਲਾਈ- ਲੋਕ ਸਭਾ ਵਿਚ ਬੋਲਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਇਸ ਚੋਣ ਵਿਚ ‘ਇੰਡੀਆ’ ਦੀ ਨੈਤਿਕ ਜਿੱਤ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਹੀ ਸੰਜੀਵਨੀ ਹੈ ਅਤੇ ਉਸ ਦੀ ਹੀ ਜਿੱਤ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਥੇ ਸੰਸਦ ਵਿਚ ਇਕ ਹਾਰੀ ਹੋਈ ਸਰਕਾਰ ਬੈਠੀ ਹੈ ਅਤੇ ਹੁਣ ਇਨ੍ਹਾਂ ਦੀ ਮਨ-ਮਰਜ਼ੀ ਨਹੀਂ ਬਲਕਿ ਜਨ-ਮਰਜ਼ੀ ਚੱਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਦੇਸ਼ ਦੇ ਅਵਾਮ ਨੇ ਹਕੂਮਤ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਅਰਥ ਵਿਵਸਥਾ ਨਾਲ ਸੰਬੰਧਿਤ ਜ਼ਰੂਰੀ ਅੰਕੜੇ ਲੁਕਾਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ