JALANDHAR WEATHER

ਪਿੰਡ ਜੰਗੀਆਣਾ ਤੋਂ ਲਾਪਤਾ ਹੋਈ ਔਰਤ ਦੀ ਸੂਏ ’ਚੋਂ ਮਿਲੀ ਲਾਸ਼

ਭਗਤਾ ਭਾਈਕਾ, 2 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿਛਲੇ ਦਿਨੀਂ ਪਿੰਡ ਜੰਗੀਆਣਾ (ਬਰਨਾਲਾ) ਤੋਂ ਲਾਪਤਾ ਹੋਈ ਔਰਤ ਦੀ ਅੱਜ ਸਵੇਰੇ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਰਜਵਾਹੇ (ਸੂਏ) ਵਿਚੋਂ ਲਾਸ਼ ਮਿਲ ਗਈ ਹੈ। ਘਟਨਾ ਸੰਬੰਧੀ ਜਾਣਕਾਰੀ ਮਿਲਣ ’ਤੇ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਆਰਾ ਵਲੋਂ ਸਥਾਨਕ ਪੁਲਿਸ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਕੁਝ ਦਿਨ ਪਹਿਲਾਂ ਉਹ ਅਚਾਨਕ ਘਰੋਂ ਬਾਹਰ ਚਲੀ ਗਈ, ਜਿਸ ਤੋਂ ਬਾਅਦ ਹੀ ਉਹ ਲਾਪਤਾ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ