JALANDHAR WEATHER

ਅੱਜ ਸ਼ਾਮ ਤੱਕ ਪਰਤ ਸਕਦੀ ਹੈ ਭਾਰਤੀ ਕ੍ਰਿਕਟ ਟੀਮ

ਬਾਰਬਾਡੋਸ, 2 ਜੁਲਾਈ- ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਅੱਜ ਸ਼ਾਮ ਨੂੰ ਘਰ ਪਹੁੰਚ ਸਕਦੀ ਹੈ। ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮੀਆ ਮੋਟਲੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇੱਥੇ ਹਵਾਈ ਅੱਡਾ ਅਗਲੇ 6 ਤੋਂ 12 ਘੰਟਿਆਂ ਵਿਚ ਚਾਲੂ ਹੋ ਜਾਵੇਗਾ ਤੇ ਇਸ ਨਾਲ ਤੂਫ਼ਾਨ ਕਾਰਨ ਬਾਰਬਾਡੋਸ ’ਚ ਬੰਦ (ਲਾਕਡਾਊਨ) ਖ਼ਤਮ ਹੋ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ, ਬੀ.ਸੀ.ਸੀ.ਆਈ. ਦੇ ਕੁਝ ਅਧਿਕਾਰੀ ਅਤੇ ਖਿਡਾਰੀਆਂ ਦੇ ਪਰਿਵਾਰ ਤੂਫ਼ਾਨ ਬੇਰੀਲ ਕਾਰਨ ਪਿਛਲੇ ਦੋ ਦਿਨਾਂ ਤੋਂ ਬਾਰਬਾਡੋਸ ’ਚ ਫ਼ਸੇ ਹੋਏ ਹਨ। ਟੀਮ ਨੇ ਸ਼ਨੀਵਾਰ ਨੂੰ ਫਾਈਨਲ ’ਚ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ ਅਤੇ ਉਦੋਂ ਤੋਂ ਟੀਮ ਆਪਣੇ ਹੋਟਲ ਵਿਚ ਹੈ। ਮੋਟਲੇ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ਬਾਰੇ ਪਹਿਲਾਂ ਤੋਂ ਕੁਝ ਨਹੀਂ ਕਹਿਣਾ ਚਾਹੁੰਦੀ, ਪਰ ਮੈਂ ਹਵਾਈ ਅੱਡੇ ਦੇ ਕਰਮਚਾਰੀਆਂ ਦੇ ਸੰਪਰਕ ਵਿਚ ਹਾਂ ਅਤੇ ਉਹ ਹੁਣ ਆਪਣੀ ਅੰਤਿਮ ਜਾਂਚ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ