JALANDHAR WEATHER

ਸੀ.ਬੀ.ਆਈ. ਅਦਾਲਤ ਨੇ ਵਿਜੇ ਮਾਲਿਆ ਖ਼ਿਲਾਫ਼ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ

ਮਹਾਰਾਸ਼ਟਰ, 2 ਜੁਲਾਈ- ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਬੈਂਕ ਕਰਜ਼ੇ ਦਾ ਭੁਗਤਾਨ ਨਾ ਕਰਨ ਦੇ ਮਾਮਲੇ ਵਿਚ ਵਿਜੇ ਮਾਲਿਆ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲਾ ਭਾਰਤੀ ਓਵਰਸੀਜ਼ ਬੈਂਕ ਦੁਆਰਾ ਵਿਜੇ ਮਾਲਿਆ ਅਤੇ ਉਸ ਦੀ ਕੰਪਨੀ ਨੂੰ 2007-2012 ਦੇ ਵਿਚਕਾਰ ਦਿੱਤੇ ਗਏ ਲਗਭਗ 180 ਕਰੋੜ ਰੁਪਏ ਦੇ ਕਈ ਕਰਜ਼ਿਆਂ ਦਾ ਹੈ। ਇਸ ਮਾਮਲੇ ਵਿਚ ਵਿਜੇ ਮਾਲਿਆ ਸਮੇਤ ਕੁੱਲ 10 ਦੋਸ਼ੀ ਹਨ ਅਤੇ ਇਸ ਮਾਮਲੇ ਵਿਚ ਐਫ਼.ਆਈ.ਆਰ. ਅਗਸਤ 2016 ਵਿਚ ’ਚ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ ਪਰ ਵਿਜੇ ਮਾਲਿਆ ਲਈ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਅਦਾਲਤ ਵਲੋਂ ਇਹ ਵਾਰੰਟ ਬੀਤੀ 29 ਜੂਨ ਨੂੰ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਹੁਕਮ ਦੀ ਕਾਪੀ ਬੀਤੇ ਦਿਨ ਹੀ ਮੁਹੱਈਆ ਕਰਵਾਈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ