JALANDHAR WEATHER

ਪੁਲਿਸ ਅਤੇ ਵਿਭਾਗ ਦੀ ਛਾਪੇਮਾਰੀ ਦੌਰਾਨ ਗਾਜ਼ੀਪੁਰ 'ਚ ਗ਼ੈਰ ਕਾਨੂੰਨੀ ਪੈਟਰੋਲ ਅਤੇ ਡੀਜ਼ਲ ਬਰਾਮਦ

ਭਰਤਗੜ੍ਹ,17 ਜੂਨ (ਜਸਬੀਰ ਸਿੰਘ ਬਾਵਾ ) - ਜ਼ਿਲ੍ਹੇ ਦੇ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਨਿਰਦੇਸ਼ਾਂ ਤੇ ਕੀਰਤਪੁਰ ਸਾਹਿਬ ਅਤੇ ਭਰਤਗੜ੍ਹ ਪੁਲਿਸ ਨੇ ਸੀ. ਆਈ. ਏ. ਸਟਾਫ਼ ਅਤੇ ਸੰਬੰਧਿਤ ਵਿਭਾਗ ਨਾਲ ਮਿਲ ਕੇ ਕੀਤੀ ਸਾਂਝੀ ਛਾਪੇਮਾਰੀ ਦੌਰਾਨ ਗਰਦਲੇ ਨੇੜੇ ਗਾਜ਼ੀਪੁਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਵੇਚਣ ਲਈ ਰੱਖੇ ਪੈਟਰੋਲ ਅਤੇ ਡੀਜ਼ਲ ਨੂੰ ਬਰਾਮਦ ਕੀਤਾ ਹੈ ।ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਐਸ. ਐਚ. ਓ. ਜਤਿਨ ਕਪੂਰ ਨੇ ਦੱਸਿਆ ਕਿ ਉਚ ਅਧਿਕਾਰੀਆਂ ਨੂੰ ਮਿਲੀ ਸ਼ਿਕਾਇਤ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ । ਬਰਾਮਦ ਹੋਏ ਡੀਜ਼ਲ-ਪੈਟਰੋਲ ਨਾਲ ਸੰਬੰਧਿਤ ਮਾਲਕ ਵਿਰੁੱਧ ਸਵੇਰੇ ਕਾਰਵਾਈ ਕੀਤੀ ਜਾਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ