JALANDHAR WEATHER

ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਖ਼ਮੀ

ਕਪੂਰਥਲਾ, 17 ਜੂਨ (ਅਮਨਜੋਤ ਸਿੰਘ ਵਾਲੀਆ)-ਮਸਜ਼ਿਦ ਚੌਂਕ ਵਿਚ ਸਪੀਕਰਾਂ ਦੀ ਦੁਕਾਨ 'ਤੇ ਕੰਮ ਕਰਦੇ ਇਕ ਨੌਜਵਾਨ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲਗਭਗ 7-8 ਨੌਜਵਾਨਾਂ ਨੇ ਮਾਰਕੁੱਟ ਕਰਕੇ ਜਖ਼ਮੀ ਕਰ ਦਿੱਤਾ।ਉਸ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਸਿਵਲ ਹਸਪਤਾਲ ਵਿਖੇ ਇਲਾਜ ਸੂਰਜ ਪੁੱਤਰ ਦੇਸ ਰਾਜ ਵਾਸੀ ਮੁਹੱਬਤ ਨਗਰ ਨੇ ਦੱਸਿਆ ਕਿ ਉਹ ਮਸਜਿਦ ਚੌਂਕ ਵਿਚ ਸਪੀਕਰਾਂ ਦੀ ਦੁਕਾਨ 'ਤੇ ਕੰਮ ਕਰਦਾ ਹੈ ਤੇ ਅੱਜ ਉਹ ਟਰੈਕਟਰ 'ਤੇ ਸਪੀਕਰ ਲਗਾ ਰਿਹਾ ਸੀ ਤਾਂ 7-8 ਨੌਜਵਾਨ ਦੁਕਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਜ਼ਖ਼ਮੀ ਕਰ ਦਿੱਤਾ।ਡਿਊਟੀ ਡਾਕਟਰ ਵਲੋਂ ਉਸ ਦਾ ਇਲਾਜ ਜਾਰੀ ਹੈ ਅਤੇ ਇਸ ਸੰਬੰਧੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਦੀ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ