JALANDHAR WEATHER

ਪਟਿਆਲਾ ਰੇਂਜ ਅਧੀਨ ਆਉਂਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਆਪਣੇ ਆਪਣੇ ਜ਼ਿਲਿਆਂ 'ਚ ਭਾਰੀ ਫੇਰ ਬਦਲ ਕੀਤਾ-ਹਰਚਰਨ ਸਿੰਘ ਭੁੱਲਰ

ਮਲੇਰਕੋਟਲਾ, 16 ਜੂਨ (ਮੁਹੰਮਦ ਹਨੀਫ਼ ਥਿੰਦ)- ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਆਈ.ਜੀ. ਪਟਿਆਲਾ ਰੇਂਜ ਸ਼੍ਰੀ ਹਰਚਰਨ ਸਿੰਘ ਭੁੱਲਰ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਪੁਲਿਸ ਕਾਰਜ-ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਟਿਆਲਾ ਰੇਂਜ ਦੇ ਅਧੀਨ ਆਉਂਦੇ ਚਾਰ ਜ਼ਿਲ੍ਹੇ ਮਲੇਰਕੋਟਲਾ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਪੁਲਿਸ ਕਰਮਚਾਰੀਆਂ ਨੂੰ ਚੌਕਸ ਕਰਨ ਅਤੇ ਪੁਲਿਸ ਕੰਮਕਾਜ ਨੂੰ ਦਰੁਸਤ ਕਰਨ ਲਈ ਪ੍ਰੰਬੰਧਕੀ ਅਧਾਰ ਤੇ ਪੰਜਾਬ ਪੁਲਿਸ ਰੂਲਜ ਅਤੇ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਵਲੋਂ ਜਾਰੀ ਤਬਾਦਲਾ ਨੀਤੀ ਅਨੁਸਾਰ ਸਿਪਾਹੀ ਰੈਂਕ ਤੋਂ ਇੰਸਪੈਕਟਰ ਰੈਂਕ ਦੇ ਸਮੂਹ ਕਰਮਚਾਰੀਆਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆ ਜਾਣ ਅਤੇ ਕਿਸੇ ਵੀ ਰੈਂਕ ਦਾ ਪੁਲਿਸ ਕਰਮਚਾਰੀ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਆਪਣੀ ਰਿਹਾਇਸ਼ੀ ਸਬ ਡਵੀਜ਼ਨ ਵਿਚ ਤਾਇਨਾਤ ਨਾ ਕੀਤਾ ਜਾਵੇ। ਐਸ.ਐਸ.ਪੀ. ਪਟਿਆਲਾ ਵਲੋ 537, ਐਸ.ਐਸ.ਪੀ. ਸੰਗਰੂਰ ਵਲੋ 188, ਐਸ.ਐਸ.ਪੀ ਬਰਨਾਲਾ ਵਲੋਂ 118 ਅਤੇ ਐਸ.ਐਸ.ਪੀ. ਮਲੇਰਕੋਟਲਾ ਵੱਲੋਂ ਸਿਰਫ਼ 73 ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ