JALANDHAR WEATHER

ਫਿਰੋਜ਼ਪੁਰ ਪਾਰਲੀਮਾਨੀ ਹਲਕੇ ਦੇ ਲੋਕਾਂ ਦੀ ਸੇਵਾ ਲਈ ਯਤਨਸ਼ੀਲ ਰਹਾਂਗਾ, ਨਰਦੇਵ ਸਿੰਘ ਬੌਬੀ ਮਾਨ

ਗੁਰੂ ਹਰ ਸਹਾਏ, 15 ਜੂਨ (ਹਰਚਰਨ ਸਿੰਘ ਸੰਧੂ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਨਰਦੇਵ ਸਿੰਘ ਬੌਬੀ ਮਾਨ ਭਾਵੇਂ ਸਫ਼ਲ ਨਹੀਂ ਹੋ ਸਕੇ ਪਰ ਫ਼ਿਰ ਉਨ੍ਹਾਂ ਵਲੋਂ ਪਾਰਲੀਮਾਨੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਨਰਦੇਵ ਸਿੰਘ ਬੌਬੀ ਮਾਨ ਅਤੇ ਉਨ੍ਹਾਂ ਦੇ ਵੱਡੇ ਭਰਾ ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਗੁਰੂ ਹਰ ਸਹਾਏ ਵਲੋਂ ਗੁਰੂ ਹਰ ਸਹਾਏ ਦੇ ਵੱਖ ਵੱਖ ਸਰਕਲਾਂ ਅੰਦਰ ਜਾ ਕੇ ਸਰਕਲਾਂ ਦੀਆਂ ਮੀਟਿੰਗਾਂ ਦੌਰਾਨ ਆਗੂਆਂ ਦਾ ਚੌਣਾਂ ਵਿਚ ਸਾਥ ਦੇਣ, ਵੋਟਾਂ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਫਿਰੋਜ਼ਪੁਰ ਪਾਰਲੀਮਾਨੀ ਹਲਕੇ ਅੰਦਰ ਲੋਕਾਂ ਦੀ ਸੇਵਾ ਲਈ ਯਤਨਸ਼ੀਲ ਰਹਿਣਗੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਚੜਦੀ ਕਲਾ ਲਈ ਡਟੇ ਰਹਿਣ, ਚੌਣਾਂ ਵਿਚ ਜਿੱਤ ਹਾਰ ਚਲਦੀ ਰਹਿੰਦੀ ਹੈ, ਘਬਰਾਉਣ ਦੀ ਲੋੜ ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ