JALANDHAR WEATHER

ਵੈਨਕੂਵਰ ਵਿਚ ਨਵੇਂ ਭਾਰਤੀ ਕੌਂਸਲ ਜਨਰਲ ਨੇ ਕਾਰਜਭਾਰ ਸੰਭਾਲਿਆ

ਵੈਨਕੂਵਰ, 15  ਜੂਨ(ਸੰਦੀਪ ਸਿੰਘ ਧੰਜੂ)-ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਵਿਚ ਮੈਸਾਕੁਈ ਰੁੰਗਸੁੰਗ ਨੇ ਨਵੇਂ ਭਾਰਤੀ ਕੌਂਸਲ ਜਨਰਲ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਹ ਅਹੁਦਾ ਸ੍ਰੀ ਮਨੀਸ਼ ਦੇ ਸਾਈਪ੍ਰਸ ਵਿਚ ਭਾਰਤੀ ਕੌਂਸਲ ਜਨਰਲ ਵਜੋਂ ਹੋਏ ਤਬਾਦਲੇ ਉਪਰੰਤ ਖਾਲੀ ਹੋਇਆ ਸੀ। ਮੈਸਾਕੁਈ ਰੁੰਗਸੁੰਗ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਭਾਸ਼ਾ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ 2001 ਵਿਚ ਭਾਰਤੀ ਵਿਦੇਸ਼ ਸੇਵਾ ਲਈ ਚੁਣੇ ਗਏ ਸਨ। ਇਸਤੋਂ ਪਹਿਲਾਂ ਉਨ੍ਹਾਂ 1999 ਤੋਂ 2001 ਤੱਕ ਭਾਰਤੀ ਰਿਜਰਵ ਬੈਂਕ ਵਿਚ ਵੀ ਸੇਵਾਵਾਂ ਨਿਭਾਈਆਂ। ਭਾਰਤੀ ਵਿਦੇਸ਼ ਸੇਵਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਸ੍ਰੀ ਰੁੰਗਸੁੰਗ ਜਕਾਰਤਾ, ਜੌਹਨਸਬਰਜ, ਢਾਕਾ ਅਤੇ ਜ਼ਿੰਬਾਬਵੇ ਵਿਚ ਭਾਰਤੀ ਕੌਂਸਲਖਾਨਿਆਂ ਵਿਚ ਵੱਖ-ਵੱਖ ਅਹੁਦਿਆਂ ਉਪਰ ਰਹਿ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ