JALANDHAR WEATHER

ਮੋਹਰਾ ਨਸਲ ਦੀਆਂ ਪੰਜ ਮੱਝਾਂ ਸਮੇਤ 14 ਪਸੂਆਂ ਦੀ ਜ਼ਹਰੀਲਾ ਚਾਰਾ ਖਾਣ ਨਾਲ ਹੋਈ ਮੌਤ

ਅਟਾਰੀ, 15 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਬੱਚੀਵਿੰਡ ਦੇ ਕਿਸਾਨ ਦੇ 14 ਪਸ਼ੂ ਮਰਨ ਦੀ ਖ਼ਬਰ ਸਾਹਮਣੇ ਆਈ ਹੈ। ਗੁਰਜੀਤ ਸਿੰਘ ਬੱਚੀਵਿੰਡ ਅਤੇ ਡਾ. ਰਾਜਬੀਰ ਸਿੰਘ ਪੁੱਤਰਾਨ ਪ੍ਰਕਾਸ਼ ਸਿੰਘ ਪਿੰਡ ਬੱਚੀਵਿੰਡ ਨੇ ਜਾਣਕਾਰੀ ਦਿੰਦੇ ਦੱਸਿਆ ਕਿ 14 ਪਸ਼ੂ ਸਨ,ਜਿਨ੍ਹਾਂ ਵਿਚ ਮੋਹਰਾ ਨਸਲ ਦੀਆਂ ਪੰਜ ਮੱਝਾਂ, ਚਾਰ ਗਾਵਾਂ, ਚਾਰ ਝੋਟੀਆਂ ਅਤੇ ਇਕ ਵੱਛਾ ਸੀ। ਦੇਰ ਸ਼ਾਮ ਸਾਰੇ ਪਸੂ ਤੜਫਣ ਲੱਗ ਪਏ। ਪਸ਼ੂਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਬੁਲਾਈ ਗਈ। ਉਨ੍ਹਾਂ ਵਲੋਂ ਇਲਾਜ ਚਲਾਇਆ ਗਿਆ ਪਰ 40 ਮਿੰਟ ਵਿਚ 14 ਪਸੂ ਤੜਫ-ਤੜਫ ਕੇ ਮਰ ਗਏ। ਪਸ਼ੂਆਂ ਦੇ ਮਾਹਿਰ ਡਾਕਟਰ ਤੇਜਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਮੌਤ ਦੇ ਮੂੰਹ ਵਿਚ ਗਏ ਪਸ਼ੂਆਂ ਦੇ ਖੂਨ ਅਤੇ ਮਾਸ ਦੇ ਸੈਂਪਲ ਲਏ ਗਏ। ਜਿਨ੍ਹਾਂ ਦੀ ਰਿਪੋਰਟ ਵਿਚ ਹਰਾ ਚਾਰਾ ਚਰੀ ਵਿਚ ਜ਼ਹਿਰ ਪਾਇਆ ਗਿਆ ਹੈ। ਰਾਜਬੀਰ ਸਿੰਘ ਨੇ ਕਿਹਾ ਕਿ ਮੋਹਰਾ ਨਸਲ ਦੀਆਂ ਮੱਝਾਂ ਅਤੇ ਗਾਵਾਂ ਵੀ ਬਹੁਤ ਕੀਮਤੀ ਸਨ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ