JALANDHAR WEATHER

ਖੰਨਾ ਵਿਖ਼ੇ 5 ਸਾਲ ਦੀ ਬੱਚੀ ਨਾਲ ਦੁਕਾਨਦਾਰ ਵਲੋਂ ਕੀਤਾ ਗਿਆ ਜ਼ਬਰ ਜਨਾਹ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਖੰਨਾ ਨੇੜੇ ਪਿੰਡ ਬੀਜਾਂ ਵਿਖ਼ੇ ਬੀਤੀ ਸ਼ਾਮ ਦੁਕਾਨ ਤੇ ਸਮਾਨ ਲੈਣ ਗਈ 5 ਸਾਲ ਦੀ ਬੱਚੀ ਨਾਲ ਦੁਕਾਨਦਾਰ ਵਲੋਂ ਜ਼ਬਰ ਜਨਾਹ ਕਰਨ ਦੀ ਖ਼ਬਰ ਹੈ।ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਅਤੇ ਉਸ ਦਾ ਪਤੀ ਦੋਵੇਂ ਕੰਮ ਤੇ ਗਏ ਹੋਏ ਸੀ। ਜਦੋਂ 8 ਵਜੇ ਦੇ ਕਰੀਬ ਉਹ ਕੰਮ ਖ਼ਤਮ ਕਰਕੇ ਘਰ ਆਏ ਤਾਂ ਪਤਾ ਲੱਗਿਆ ਕਿ ਉਸਦੀ ਲੜਕੀ ਘਬਰਾਈ ਹੋਈ ਸੀ, ਜਿਸ ਨੇ ਸਾਰੀ ਗੱਲਬਾਤ ਆਪਣੇ ਮਾਪਿਆ ਨੂੰ ਦੱਸੀ। ਉਨ੍ਹਾਂ ਨੇ ਆਪਣੇ ਲੜਕੀ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਘਟਨਾ ਦੀ ਸੂਚਨਾ ਮਿਲਦੇ ਹੀ ਖੰਨਾ ਦੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ,ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਦੀਪ ਸਿੰਘ ਪੁਲਿਸ ਸੁਮੇਤ ਹਸਪਤਾਲ ਪੁੱਜੇ।ਉਨ੍ਹਾਂ ਨੇ ਲੜਕੀ ਦਾ ਹਾਲ ਚਾਲ ਜਾਣਿਆਲ ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ