JALANDHAR WEATHER

ਜਾਅਲੀ ਦਸਤਾਵੇਜ਼ਾਂ ਨਾਲ ਰਹਿ ਰਹੇ 4 ਬੰਗਲਾਦੇਸ਼ੀ ਨਾਗਰਿਕ ਕਾਬੂ

ਮਹਾਰਾਸ਼ਟਰ, 11 ਜੂਨ- ਮੁੰਬਈ ਏ.ਟੀ.ਐਸ. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਟੀ.ਐਸ. ਨੇ ਮੁੰਬਈ ਵਿਚ ਰਹਿ ਰਹੇ 4 ਬੰਗਲਾਦੇਸ਼ੀ ਨਾਗਰਿਕਾਂ ਨੂੰ ਫ਼ਰਜ਼ੀ ਦਸਤਾਵੇਜ਼ਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਏ.ਟੀ.ਐਸ. ਨੇ 5 ਹੋਰ ਬੰਗਲਾਦੇਸ਼ੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਏ.ਟੀ.ਐਸ. ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮਾਂ ਨੇ ਲੋਕ ਸਭਾ ਚੋਣਾਂ ਵਿਚ ਵੀ ਵੋਟ ਪਾਈ ਸੀ, ਕਿਉਂਕਿ ਉਨ੍ਹਾਂ ਨੇ ਜਾਅਲੀ ਨਾਗਰਿਕਤਾ ਦਸਤਾਵੇਜ਼ਾਂ ਦੇ ਆਧਾਰ ’ਤੇ ਵੋਟਰ ਆਈ.ਡੀ. ਕਾਰਡ ਵੀ ਬਣਾਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ