ਹਿਸਾਰ ਲਾਗੇ ਹੋਏ ਸੜਕ ਹਾਦਸੇ ਚ ਮੌੜ ਮੰਡੀ ਦੇ 4 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ
ਮੌੜ ਮੰਡੀ, 27 ਮਈ (ਗੁਰਜੀਤ ਸਿੰਘ ਕਮਾਲੂ) - ਮੌੜ ਮੰਡੀ ਦੇ ਰਹਿਣ ਵਾਲੇ ਢਾਡੀ ਰਣਜੀਤ ਸਿੰਘ, ਉਸ ਦੇ ਭਰਾ-ਭਰਜਾਈ ਅਤੇ ਸਾਲੇ ਦੀ ਹਿਸਾਰ ਲਾਗੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਢਾਡੀ ਰਣਜੀਤ ਸਿੰਘ ਦਾ ਪਰਿਵਾਰ ਲੜਕੀ ਲਈ ਰਿਸ਼ਤਾ ਦੇਖਣ ਹਾਂਸੀ ਗਿਆ ਸੀ, ਜਿਸ ਤੋਂ ਬਾਅਦ ਵਾਪਸੀ ਮੌਕੇ ਉਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।