ਕੇਜਰੀਵਾਲ ਦੇ ਰੋਡ ਸ਼ੋਅ 'ਚ ਰੋਸ ਪ੍ਰਦਰਸ਼ਨ ਦੇ ਡਰੋਂ ਕੱਚੇ ਠੇਕਾ ਮੁਲਾਜ਼ਮਾਂ ਦੇ ਘਰਾਂ 'ਚ ਪੁਲਿਸ ਵਲੋਂ ਛਾਪੇਮਾਰੀ
ਲਹਿਰਾ ਮੁਹੱਬਤ, 26 ਮਈ (ਸੁਖਪਾਲ ਸਿੰਘ ਸੁੱਖੀ) - ਆਮ ਤੋਂ ਖ਼ਾਸ ਬਣੀ ਸਰਕਾਰ ਵਲੋਂ ਵਾਅਦੇ ਪੂਰੇ ਕਰਨ ਦੀ ਥਾਂ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਦੇ ਵਿਰੋਧ ਪ੍ਰਦਰਸਨ ਡਰੋਂ ਜਥੇਬੰਦੀ ਆਗੂਆ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਥੇ ਦੱਸਣਾ ਬਣਦਾ ਹੈ ਕਿ ਅੱਜ 26 ਮਈ ਦੇ ਕਿਸਾਨ ਜਥੇਬੰਦੀਆਂ ਦੇ ਬਰਨਾਲਾ ਵਿਖੇ ਲੋਕ ਸੰਗਰਾਮ ਰੈਲੀ ਵਿਚ ਰੁੱਝੇ ਜਥੇਬੰਦੀਆਂ ਦੇ ਆਗੂ ਪੁਲਿਸ ਨੂੰ ਘਰਾਂ ਵਿਚ ਨਹੀਂ ਮਿਲੇ ਤੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।ਅੱਜ ਬਠਿੰਡਾ ਵਿਖੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਰੱਖਿਆ ਹੋਇਆ ਹੈ। ਇਸ ਦੌਰਾਨ ਕੱਚੇ ਠੇਕਾ ਮੁਲਾਜ਼ਮਾਂ ਦੇ ਵਿਰੋਧ ਦਾ ਡਰ ਬਣਿਆ ਹੋਇਆ ਹੈ।ਕੱਚੇ ਠੇਕਾ ਮੁਲਾਜ਼ਮਾਂ ਨੂੰ ਹੱਕ ਦੇਣ ਦੀ ਥਾਂ ਸਰਕਾਰ ਦੇ ਤਾਨਾਸ਼ਾਹੀ ਤੇ ਘਟੀਆ ਵਤੀਰੇ ਦੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਨਿਖੇਧੀ ਕੀਤੀ।