ਪ੍ਰਧਾਨ ਮੰਤਰੀ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਗੈਸ ਸਿਲੰਡਰ ਦੀ ਬਜਾਏ, ਤੁਹਾਨੂੰ ਗੈਸ ਪਾਈਪਾਂ ਰਾਹੀਂ ਸਸਤੀ ਗੈਸ ਮਿਲੇਗੀ -ਜੇ.ਪੀ.ਨੱਢਾ
ਭੁਵਨੇਸ਼ਵਰ, ਓਡੀਸ਼ਾ, 15 ਮਈ - ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ 2024 ਦੀਆਂ ਚੋਣਾਂ ਤੋਂ ਬਾਅਦ, ਜਦੋਂ ਤੁਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਂਦੇ ਹੋ ਤਾਂ ਗੈਸ ਸਿਲੰਡਰ ਦੀ ਬਜਾਏ, ਤੁਹਾਨੂੰ ਗੈਸ ਪਾਈਪਾਂ ਰਾਹੀਂ ਸਸਤੀ ਗੈਸ ਮਿਲੇਗੀ । ਪਹਿਲਾਂ, ਔਰਤਾਂ ਸਵੇਰੇ 5 ਵਜੇ ਉੱਠ ਕੇ ਲੱਕੜਾਂ ਇਕੱਠੀਆਂ ਕਰਨ ਲਈ ਜੰਗਲ ਵਿਚ ਜਾਂਦੀਆਂ ਸਨ। ਉਹ ਲੱਕੜਾਂ ਬਾਲਦੀਆਂ ਸਨ ਤਾਂ ਧੂੰਆਂ ਸਿਹਤ ਖਰਾਬ ਕਰਦਾ ਸੀ।