ਰੇਲ ਗੱਡੀ ਦੀ ਪਾਵਰ ਫੇਲ੍ਹ ਹੋਣ ਕਰਕੇ ਵੱਡਾ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ
ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) : ਜੈਤੋ-ਕੋਟਕਪੂਰਾ ਰੇਲਵੇ ਮਾਰਗ ’ਤੇ ਪੈਂਦੇ ਫਾਟਕ ਦੇ ਨਜ਼ਦੀਕ ਫ਼ਿਰੋਜ਼ਪੁਰ ਤੋਂ ਬਠਿੰਡਾ ਜਾ ਰਹੀ ਸਵਾਰੀ ਰੇਲ ਗੱਡੀ ਦੀ ਪਾਵਰ ਫੇਲ੍ਹ ਹੋਣ ਕਰਕੇ ਗੱਡੀ ਇਥੇ ਹੀ ਰੁਕ ਜਾਣ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਰੇਲ ਗੱਡੀ ਦੀ ਪਾਵਰ ਰਸਤੇ ਵਿਚ ਹੀ ਫੇਲ੍ਹ ਹੋਣ ਕਰਕੇ ਅਤੇ ਸਥਾਨਕ ਰੇਲਵੇ ਸਟੇਸ਼ਨ ’ਤੇ ਰੋਕੀ ਗਈ (ਜੰਮੂ-ਤਵੀ) ਰੇਲ ਗੱਡੀ ਦੀਆਂ ਸਵਾਰੀਆਂ ਨੂੰ ਅੱਤ ਦੀ ਗਰਮੀ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ । ਜੀ.ਆਰ.ਪੀ. ਪੁਲਿਸ ਨੇ ਦੱਸਿਆ ਹੈ ਕਿ 9 ਵਜੇ ਦੇ ਕਰੀਬ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਜਾਵੇਗੀ, ਕਿਉਂਕਿ ਫੇਲ੍ਹ ਪਾਵਰ ਨੂੰ ਬਦਲ ਦਿੱਤਾ ਗਿਆ ਹੈ।