ਐਨ.ਆਈ.ਏ. ਦੀ ਟੀਮ ਵਲੋਂ ਭਗੌੜਾ ਅਪਰਾਧੀ ਗ੍ਰਿਫਤਾਰ
ਨਵੀਂ ਦਿੱਲੀ, 15 ਮਈ-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਜ ਇਕ ਭਗੌੜੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਹੈਦਰਾਬਾਦ ਜਾਸੂਸੀ ਮਾਮਲੇ ਵਿਚ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਵਿਚ ਇਕ ਸ਼੍ਰੀਲੰਕਾਈ ਅਤੇ ਇਕ ਪਾਕਿਸਤਾਨੀ ਨਾਗਰਿਕ ਸ਼ਾਮਲ ਸੀ। 5 ਲੱਖ ਰੁਪਏ ਦੀ ਨਕਦੀ ਸਮੇਤ ਨਰੂਦੀਨ ਉਰਫ ਰਫੀ ਨੂੰ ਅੱਜ ਕਰਨਾਟਕ ਦੇ ਮੈਸੂਰ ਦੇ ਰਾਜੀਵ ਨਗਰ ਇਲਾਕੇ ਤੋਂ ਐਨ.ਆਈ.ਏ. ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਘਰ ਦੀ ਤਲਾਸ਼ੀ ਵੀ ਲਈ ਗਈ ਅਤੇ ਫੋਨ, ਲੈਪਟਾਪ, ਪੈਨ ਡਰਾਈਵ, ਡਰੋਨ ਆਦਿ ਸਮੇਤ ਕਈ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ।