
ਗੁਰੂਹਰਸਹਾਏ, 20 ਅਪ੍ਰੈਲ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਦੋ ਬੇਲਗਾਮ ਘੋੜੇ ਘੁੰਮ ਰਹੇ ਹਨ ਤੇ ਇਨ੍ਹਾਂ ਨੇ ਸ਼ਹਿਰ ਦੇ ਕਈ ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਰਾਕੇਸ਼ ਮੋਗਾ ਨੇ ਦੱਸਿਆ ਕਿ ਗਲੀ ਵਿਚ ਉਸ ਨੂੰ ਬੇਲਗਾਮ ਘੋੜਿਆਂ ਨੇ ਵੱਢ ਲਿਆ ਤੇ ਬੜੀ ਜੱਦੋ-ਜਹਿਦ ਨਾਲ ਆਪਣੇ-ਆਪ ਨੂੰ ਘੋੜਿਆਂ ਤੋਂ ਛੁਡਵਾਇਆ। ਦੱਸਣਾ ਬਣਦਾ ਹੈ ਕਿ ਹੁਣ ਤੱਕ 30 ਤੋਂ ਵੱਧ ਲੋਕਾਂ ਨੂੰ ਇਹ ਬੇਲਗਾਮ ਘੋੜੇ ਵੱਢ ਕੇ ਜ਼ਖਮੀ ਕਰ ਚੁੱਕੇ ਹਨ।