JALANDHAR WEATHER

ਮਾਨੂੰਪੁਰ ’ਚ ਚਾਰ ਔਰਤਾਂ ਦੀ ਵਿਅਕਤੀ ਵਲੋਂ ਕੁੱਟ-ਮਾਰ

ਸਮਰਾਲਾ, 14 ਮਾਰਚ (ਗੋਪਾਲ ਸੋਫ਼ਤ)- ਸਥਾਨਕ ਸਬ ਡਵੀਜ਼ਨ ਅਧੀਨ ਆਉਂਦੇ ਪਿੰਡ ਮਾਨੂੰਪੁਰ ’ਚ ਅੱਜ ਸਵੇਰੇ ਚਾਰ ਦਲਿਤ ਔਰਤਾਂ ਦੀ ਕੁੱਟਮਾਰ ਕਰਨ ਦੀ ਘਟਨਾ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਦੇ ਲੋਕਾਂ ਵਲੋਂ ਗੁਰਦੁਆਰਾ ਸ੍ਰੀ ਰਾਮਦਾਸੀਆਂ ਅੱਗੇ ਧਰਨਾ ਲੱਗਾ ਦਿੱਤਾ ਹੈ। ਦਲਿਤ ਭਾਈਚਾਰੇ ਸਮੇਤ ਪਿੰਡ ਦੇ ਸਾਰੇ ਹੀ ਵਰਗਾਂ ਦੇ ਲੋਕ ਇਸ ਵਾਪਰੀ ਘਟਨਾ ਨੂੰ ਲੈ ਕੇ ਬੜੇ ਗੁੱਸੇ ਵਿਚ ਦਿਖਾਈ ਦਿੱਤੇ ਅਤੇ ਵੱਡੀ ਗਿਣਤੀ ’ਚ ਲੋਕਾਂ ਨੇ ਧਰਨੇ ਵਿਚ ਪਹੰੁਚ ਕੇ ਨਾਅਰੇਬਾਜ਼ੀ ਕੀਤੀ। ਇਸ ਘਟਨਾ ਦੀਆਂ ਪੀੜਤ ਔਰਤਾਂ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆ ਕਿਹਾ ਕਿ ਲਾਗਲੇ ਪਿੰਡ ਦੇ ਇਕ ਵਿਅਕਤੀ ਉਨ੍ਹਾਂ ਨੂੰ ਭੱਦੀਆਂ ਅਤੇ ਜਾਤੀਸੂਚਕ ਗਾਲਾਂ ਕੱਢੀਆਂ ਅਤੇ ਕੁਝ ਔਰਤਾਂ ਦੇ ਕਥਿਤ ਤੌਰ ’ਤੇ ਕਪੱੜੇ ਤੱਕ ਫਾੜ ਦਿੱਤੇ। ਔਰਤਾਂ ਦੀ ਉਮਰ 35 ਸਾਲ ਤੋਂ 45 ਸਾਲ ਤੱਕ ਦੀ ਦੱਸੀ ਜਾ ਰਹੀ ਹੈ। ਪਿੰਡ ਦੇ ਸਾਬਕਾ ਕੈਪ. ਹਰਜਿੰਦਰ ਸਿੰਘ ਅਤੇ ਦਲਿਤ ਸਮਾਜ ਦੇ ਆਗੂ ਅਵਤਾਰ ਸਿੰਘ ਮਾਨੂੰਪੁਰ ਨੇ ਪਿੰਡ ਵਿਚ ਵਾਪਰੀ ਇਸ ਘਟਨਾ ਨੂੰ ਬਹੁਤ ਹੀ ਸ਼ਰਮਸਾਰ ਦੱਸਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਪਿੰਡ ਦੇ ਲੋਕਾਂ ਵਲੋਂ ਘਟਨਾ ਲਈ ਜ਼ਿੰਮੇਵਾਰ ਦੋਸ਼ੀ ਦੀ ਤੁਰੰਤ ਗਿ੍ਰਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਇਸ ਘਟਨਾ ਦੇ ਦੋਸ਼ੀ ਖਿਲਾਫ਼ ਸਖ਼ਤ ਧਾਰਵਾਂ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਵੱਡਾ ਧਰਨਾ ਸਮਰਾਲਾ ਵਿਖੇ ਲਾਉਣ ਲਈ ਮਜਬੂਰ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ