ਦਿੱਲੀ ਹਾਈ ਕੋਰਟ ਨੇ ਫੇਮਾ ਮਾਮਲੇ ਵਿਚ ਮਹੂਆ ਮੋਇਤਰਾ ਦੀ ਪਟੀਸ਼ਨ ਕੀਤੀ ਰੱਦ
ਨਵੀਂ ਦਿੱਲੀ , 23 ਫਰਵਰੀ –ਦਿੱਲੀ ਹਾਈ ਕੋਰਟ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਜਾਂਚ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਤੋਂ ਮੀਡੀਆ ਨੂੰ "ਗੁਪਤ" ਜਾਣਕਾਰੀ ਦੇ ਕਥਿਤ ਖ਼ੁਲਾਸੇ ਦੇ ਸੰਬੰਧ ਵਿਚ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਨੇਤਾ ਮਹੂਆ ਮੋਇਤਰਾ ਦੁਆਰਾ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ।