ਮਲੇਰਕੋਟਲਾ ਪੁਲਿਸ ਨੇ 2 ਵੱਖ-ਵੱਖ ਆਪ੍ਰੇਸ਼ਨਾਂ ’ਚ ਅੰਤਰਰਾਜੀ 5 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਮਲੇਰਕੋਟਲਾ, 23 ਫਰਵਰੀ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 2 ਬੈਕ-ਟੂ-ਬੈਕ ਆਪ੍ਰੇਸ਼ਨਾਂ ਦੌਰਾਨ 5 ਨਸ਼ਾ ਤਸਕਰਾਂ ਨੂੰ 54 ਕਿਲੋ ਭੁੱਕੀ, 30 ਗ੍ਰਾਮ ਹੈਰੋਇਨ ਅਤੇ 2 ਟਰੱਕਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪਹਿਲੀ ਕਾਰਵਾਈ ਵਿਚ ਮਲੇਰਕੋਟਲਾ ਵਿਚ ਦਾਖਲ ਹੋਣ ਵਾਲੇ ਰਾਜਸਥਾਨ ਦੇ ਦੋ ਵੱਖ-ਵੱਖ ਟਰੱਕਾਂ ਵਿਚ ਲੁਕੋ ਕੇ 24 ਕਿਲੋ ਅਤੇ 30 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਸੀ.ਆਈ ਸਟਾਫ ਮਲੇਰਕੋਟਲਾ ਦੀ ਪੁਲਿਸ ਟੀਮਾਂ ਨੇ ਵਾਹਨਾਂ ਨੂੰ ਰੋਕਿਆ ਅਤੇ ਅੰਦਰ ਖੱਡਿਆਂ ਵਿਚ ਚਲਾਕੀ ਨਾਲ ਛੁਪਾਈ ਗਈ ਭੁੱਕੀ ਦਾ ਪਰਦਾਫਾਸ਼ ਕਰਕੇ ਉਸ ਨੂੰ ਜ਼ਬਤ ਕੀਤਾ ਹੈ।