JALANDHAR WEATHER

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ ’ਤੇ ਧਰਨੇ ’ਚ

ਸੰਗਤ ਮੰਡੀ, 23 ਫ਼ਰਵਰੀ (ਦੀਪਕ ਸ਼ਰਮਾ)- ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਵੀ ਪਿਛਲੇ ਦਿਨੀਂ ਦਿੱਲੀ ਕੂਚ ਕਰਨ ਲਈ ਜਦ ਹਰਿਆਣਾ ਦੇ ਡੱਬਵਾਲੀ ਬਾਰਡਰ ’ਤੇ ਪਹੁੰਚਿਆ ਗਿਆ ਤਾਂ ਹਰਿਆਣਾ ਸਰਕਾਰ ਵਲੋਂ ਇਨ੍ਹਾਂ ਨੂੰ ਹਰਿਆਣਾ ਦੇ ਡੱਬਵਾਲੀ ਬਾਰਡਰ ’ਤੇ ਰੋਕੇ ਜਾਣ ਤੇ ਰੋਹ ’ਚ ਆਏ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ। ਇਸੇ ਦਿੱਤੇ ਜਾ ਰਹੇ ਧਰਨੇ ’ਚ ਅੱਜ ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਨ ਵਾਲਾ ਨੌਜਵਾਨ ਬਲਦੇਵ ਸਿੰਘ ਮੋਹਾਲੀਆ ਕਿਸਾਨਾਂ ਲਈ ਸਬਜ਼ੀਆਂ ਲੈ ਕੇ ਇਸ ਧਰਨੇ ਵਿੱਚ ਸ਼ਾਮਿਲ ਹੋ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗ ਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ