ਭਲਕੇ ਦਿੱਲੀ ਲਈ ਕਿਸਾਨ ਦਾ ਕਾਫਲਾ ਮਹਿਲਾ ਚੌਂਕ ਤੋਂ ਹੋਵੇਗਾ ਰਵਾਨਾ
ਦਿੜ੍ਹਬਾ ਮੰਡੀ/ਸੰਗਰੂਰ, 12 ਫਰਵਰੀ (ਹਰਬੰਸ ਸਿੰਘ ਛਾਜਲੀ)- ਕਿਸਾਨੀ ਮੰਗਾਂ ਨੂੰ ਲੈ ਕੇ ਮਹਿਲਾ ਚੌਂਕ ਦਾਣਾ ਮੰਡੀ ’ਚ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨ ਟਰੈਕਟਰ-ਟਰਾਲੀਆਂ ਸਮੇਤ 13 ਫਰਵਰੀ ਨੂੰ ਸਵੇਰੇ ਖਨੌਰੀ ਰਾਹੀ ਦਿੱਲੀ ਵੱਲ ਕੂਚ ਕਰਨਗੇ। ਭਾਰਤੀ ਕਿਸਾਨ (ਸਿੱਧੂਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਕਿਸਾਨ ਰਾਤ ਮਹਿਲਾ ਚੌਂਕ ਮੰਡੀ ’ਚ ਹੀ ਰੁੱਕਣਗੇ। ਮੁਕਤਸਰ ਸਾਹਿਬ, ਸੰਗਰੂਰ, ਫਰੀਦਕੋਟ, ਬਠਿੰਡਾ,ਅੰਮ੍ਰਿਤਸਰ, ਫਿਰੋਜ਼ਪੁਰ,ਬਰਨਾਲਾ ਆਦਿ ਜ਼ਿਲ੍ਹਿਆ ਦੇ ਕਿਸਾਨ ਟਰੈਕਟਰ-ਟਰਾਲੀਆਂ ਸਮੇਤ ਮਹਿਲਾ ਚੌਂਕ ਰੁੱਕੇ ਹੋਏ ਹਨ। ਦਿੱਲੀ-ਸੰਗਰੂਰ ਰਾਸ਼ਟਰੀ ਰਾਜ-52 ਤੇ ਕਾਫਲਾ ਰਵਾਨਾ ਹੋਵੇਗਾ।