ਸੌਮਿਆ ਵਿਸ਼ਵਨਾਥਨ ਦੇ ਕਤਲ ਮਾਮਲੇ ’ਚ 4 ਦੋਸ਼ੀਆਂ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, 12 ਫਰਵਰੀ-ਦਿੱਲੀ ਹਾਈ ਕੋਰਟ ਨੇ 2008 ਦੇ ਦਿੱਲੀ ਪੱਤਰਕਾਰ ਸੌਮਿਆ ਵਿਸ਼ਵਨਾਥ ਦੇ ਕਤਲ ਮਾਮਲੇ ’ਚ 4 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਮਨੋਜ ਜੈਨ ਦੀ ਡਵੀਜ਼ਨ ਬੈਂਚ ਨੇ ਮਾਮਲੇ ’ਚ ਉਨ੍ਹਾਂ ਦੀ ਅਪੀਲ ਲੰਬਿਤ ਹੋਣ ਤੱਕ ਸਜ਼ਾ ਮੁਅੱਤਲ ਕਰ ਦਿੱਤੀ ਹੈ।