ਭਾਰਤ ਆਸਟ੍ਰੇਲੀਆ ਮੈਚ ਦੌਰਾਨ ਗਰਾਊਂਡ ਵਿਚ ਅਣ-ਅਧਿਕਾਰਤ ਤੌਰ ’ਤੇ ਦਾਖ਼ਲ ਹੋਣ ਵਾਲਾ ਵਿਅਕਤੀ ਇਕ ਦਿਨ ਦੇ ਰਿਮਾਂਡ ’ਤੇ
ਅਹਿਮਦਾਬਾਦ, 20 ਨਵੰਬਰ-ਕੱਲ੍ਹ ਭਾਰਤ ਬਨਾਮ ਆਸਟਰੇਲੀਆ ਦੇ ਆਈ.ਸੀ.ਸੀ. ਵਿਸ਼ਵ ਕੱਪ ਫਾਈਨਲ ਮੈਚ ਦੌਰਾਨ ਮੈਦਾਨ ਵਿਚ ਦਾਖ਼ਲ ਹੋਣ ਦੇ ਦੋਸ਼ ਵਿਚ ਫੜੇ ਗਏ ਵਿਅਕਤੀ ਨੂੰ ਅਦਾਲਤ ਨੇ ਹੁਣ ਕੱਲ੍ਹ 21 ਨਵੰਬਰ ਸ਼ਾਮ 5 ਵਜੇ ਤੱਕ ਇਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।