ਤੇਲੰਗਾਨਾ:ਸਾਡੀ ਸਰਕਾਰ ਬਣਦੇ ਹੀ 4% ਮੁਸਲਿਮ ਰਾਖਵੇਂਕਰਨ ਨੂੰ ਹਟਾ ਦੇਵਾਂਗੇ-ਅਮਿਤ ਸ਼ਾਹ
ਜਗਤਿਆਲ, 20 ਨਵੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੇਲੰਗਾਨਾ ਦੇ ਜਗਤਿਆਲ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਅਸੀਂ ਫ਼ੈਸਲਾ ਕੀਤਾ ਹੈ ਕਿ ਸਾਡੀ ਸਰਕਾਰ ਬਣਦੇ ਹੀ ਅਸੀਂ 4% ਮੁਸਲਿਮ ਰਾਖਵੇਂਕਰਨ ਨੂੰ ਹਟਾ ਦੇਵਾਂਗੇ ਅਤੇ ਇਸ ਨੂੰ ਐਸ.ਸੀ.ਐਸ.ਟੀ.ਅਤੇ ਓ.ਬੀ.ਸੀ. ਵਿਚ ਵੰਡ ਦੇਵਾਂਗੇ... ਓਵੈਸੀ ਤੁਸ਼ਟੀਕਰਨ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ (ਕੇ.ਸੀ.ਆਰ.) ਦਾ ਚੋਣ ਨਿਸ਼ਾਨ ਕਾਰ ਹੈ, ਪਰ ਕੇ.ਸੀ.ਆਰ., ਕੇ.ਟੀ.ਆਰ.ਅਤੇ ਕਵਿਤਾ ਕੋਲ ਕਾਰ ਦਾ ਸਟੀਅਰਿੰਗ ਨਹੀਂ ਹੈ, ਇਹ ਓਵੈਸੀ ਕੋਲ ਹੈ... ਅਸੀਂ ਤੇਲੰਗਾਨਾ ਨੂੰ ਵੰਸ਼ਵਾਦ ਦੀ ਰਾਜਨੀਤੀ ਤੋਂ ਮੁਕਤ ਬਣਾਵਾਂਗੇ।"