ਕਰਨਾਟਕ: ਮੁੱਖ ਮੰਤਰੀ ਨੇ ਕੀਤਾ ਆਪਣੀ ਕੈਬਨਿਟ ਦਾ ਵਿਸਥਾਰ
ਬੈਂਗਲੁਰੂ, 27 ਮਈ- ਅੱਜ ਨਵੀਂ ਬਣੀ ਕਰਨਾਟਕ ਸਰਕਾਰ ’ਚ ਪਹਿਲਾ ਮੰਤਰੀ ਮੰਡਲ ਵਿਸਥਾਰ ਹੋਇਆ। ਮੁੱਖ ਮੰਤਰੀ ਸਿਧਾਰਮਈਆ ਨੇ ਆਪਣੀ ਕੈਬਨਿਟ ਵਿਚ 24 ਨਵੇਂ ਵਿਧਾਇਕਾਂ ਨੂੰ ਥਾਂ ਦਿੱਤੀ ਹੈ। ਮੰਤਰੀ ਮੰਡਲ ਵਿਚ ਅਨੁਸੂਚਿਤ ਜਾਤੀ ਦੇ ਤਿੰਨ, ਅਨੁਸੂਚਿਤ ਜਨਜਾਤੀ ਦੇ ਦੋ ਅਤੇ ਹੋਰ ਪੱਛੜੇ ਭਾਈਚਾਰਿਆਂ ਦੇ ਕੁਰੂਬਾ, ਰਾਜੂ, ਮਰਾਠਾ, ਐਡੀਗਾ ਅਤੇ ਮੋਗਾਵੀਰਾ ਦੇ ਪੰਜ ਵਿਧਾਇਕ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਰਾਣੇ ਮੈਸੂਰ ਅਤੇ ਕਲਿਆਣ ਕਰਨਾਟਕ ਖ਼ੇਤਰ ਤੋਂ ਸੱਤ-ਸੱਤ ਮੰਤਰੀ, ਕਿੱਟੂਰ ਕਰਨਾਟਕ ਖ਼ੇਤਰ ਤੋਂ ਛੇ ਅਤੇ ਕੇਂਦਰੀ ਕਰਨਾਟਕ ਤੋਂ ਦੋ ਮੰਤਰੀ ਬਣਾਏ ਗਏ ਹਨ।