ਔਰਤਾਂ ਨੂੰ 33% ਰਾਖਵਾਂਕਰਨ 'ਤੇ ਬਿੱਲ ਲਿਆਏਗੀ ਸਰਕਾਰ, ਮੰਗਲਵਾਰ ਨੂੰ ਸੰਸਦ 'ਚ ਹੋਵੇਗਾ ਮਤਾ ਪੇਸ਼
ਨਵੀਂ ਦਿੱਲੀ, 18 ਸਤੰਬਰ-ਕੇਂਦਰ ਸਰਕਾਰ ਔਰਤਾਂ ਨੂੰ 33% ਰਾਖਵੇਂਕਰਨ 'ਤੇ ਬਿੱਲ ਲਿਆਏਗੀ। ਇਸ ਨੂੰ ਲੈ ਕੇ ਕੱਲ੍ਹ ਸੰਸਦ 'ਚ ਮਤਾ ਲਿਆਂਦਾ ਜਾਵੇਗਾ। ਕੇਂਦਰੀ ਕੈਬਨਿਟ ਮੀਟਿੰਗ 'ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।