ਅੱਜ ਦੀ ਸਰਕਾਰ ਬਹੁਤ ਜ਼ਿਆਦਾ ਸਰਗਰਮ ਤੇ ਸਮੱਸਿਆਵਾਂ ਹੱਲ ਕਰਨ ਵਾਲੀ- ਹਵਾਬਾਜ਼ੀ ਮੰਤਰੀ
ਨਵੀਂ ਦਿੱਲੀ, 18 ਸਤੰਬਰ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਨਵੇਂ ਬਣੇ ‘ਉਡਾਨ ਭਵਨ’ ਅਤੇ ਭਾਰਤਕੋਸ਼ ਐਡਵਾਂਸ ਡਿਪਾਜ਼ਿਟ (ਈ-ਵਾਲਿਟ) ਸਹੂਲਤ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਅੱਜ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿਚ ਬਹੁਤ ਲੰਬਾ ਸਫ਼ਰ ਤੈਅ ਕਰ ਚੁੱਕਾ ਹੈ। ਸਰਕਾਰ ਬਹੁਤ ਜ਼ਿਆਦਾ ਸਰਗਰਮ, ਸਮੱਸਿਆ ਹੱਲ ਕਰਨ ਵਾਲੀ, ਖੇਤਰੀ ਆਧਾਰ ’ਤੇ ਘਾਟ ਨੂੰ ਭਰਨ ਵਾਲੀ, ਅਭਿਲਾਸ਼ੀ ਭਾਰਤ ਨੂੰ ਬਦਲਣ ਵਾਲੀ ਏਜੰਟ ਬਣ ਗਈ ਹੈ।