ਅਭਿਨੇਤਰੀ ਜ਼ਰੀਨ ਖ਼ਾਨ ਖ਼ਿਲਾਫ਼ ਜਾਰੀ ਹੋਇਆ ਗਿ੍ਫ਼ਤਾਰੀ ਵਾਰੰਟ
ਕੋਲਕਾਤਾ, 18 ਸਤੰਬਰ- ਕੋਲਕਾਤਾ ਦੀ ਇਕ ਅਦਾਲਤ ਨੇ 2018 ਦੇ ਇਕ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਅਭਿਨੇਤਰੀ ਜ਼ਰੀਨ ਖ਼ਾਨ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਕ ਇਵੈਂਟ ਦੇ ਪ੍ਰਬੰਧਕਾਂ ਦੁਆਰਾ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਉਹ ਪਹਿਲਾਂ ਵਾਅਦਾ ਕਰਨ ਦੇ ਬਾਵਜੂਦ ਇਸ ਵਿਚ ਸ਼ਾਮਿਲ ਹੋਣ ਲਈ ਨਹੀਂ ਆਈ ਸੀ।