JALANDHAR WEATHER

ਬਾਰਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਸੁਨਾਮ ਊਧਮ ਸਿੰਘ ਵਾਲਾ ,17 ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸ਼ਹਿਰ 'ਚ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਹੈ । ਸਥਾਨਕ ਵਾਰਡ ਨੰਬਰ 19 ਦੀ ਸੋਨੂ ਦੇਵੀ ਪਤਨੀ ਰਮੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਹੋ ਰਹੀ ਬਾਰਸ਼ ਕਾਰਨ ਉਨਾਂ ਦੇ ਘਰ ਦੀ ਛੱਤ ਡਿੱਗ ਪਈ । ਜਿਸ ਕਾਰਨ ਘਰ ਵਿਚ ਪਿਆ ਘਰੇਲੂ ਸਾਮਾਨ ਫਰਿੱਜ, ਅਲਮਾਰੀ,ਪੇਟੀ ਅਤੇ ਕੱਪੜੇ ਲਾੜੇ ਆਦਿ ਮਲਬੇ ਹੇਠ ਦੱਬ ਗਏ ਪਰ ਮੈਂ ਅਤੇ ਮੇਰੇ ਬੱਚੇ ਅਚਾਨਕ ਹੀ ਕਮਰੇ ਤੋਂ ਬਾਹਰ ਆ ਗਏ ਸੀ । ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ