06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਆਨੰਦ ਪਬਲਿਕ ਸਕੂਲ ਦੇ ਕਿਡਜ਼ ਪੈਰਾਡਾਈਜ਼ ’ਚ ਕਰਵਾਏ ਦੋ ਰੋਜ਼ਾ ਖੇਡ ਮੁਕਾਬਲੇ ਐਸ.ਐਸ.ਵਾਲੀਆ, ਵਿਕਰਮ ਆਨੰਦ, ਡਾ. ਏ.ਐਸ. ਸੇਖੋਂ ਤੇ ਡਾ. ਦੀਪਕ ਅਰੋਡ਼ਾ ਨੇ ਕੀਤੀ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ

ਕਪੂਰਥਲਾ, 5 ਨਵੰਬਰ (ਅਮਰਜੀਤ ਕੋਮਲ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਿਡਜ਼ ਪੈਰਾਡਾਈਜ਼ ’ਚ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਜਿਸ ’ਚ ਨੰਨੇ ਮੁੰਨੇ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਭਾਗ ਲਿਆ।

ਸਨਿਚਰਵਾਰ, 1 ਅਗਸਤ, 2026 06-11-2026
ਕਪੂਰਥਲਾ, 5 ਨਵੰਬਰ (ਅਮਰਜੀਤ ਕੋਮਲ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਿਡਜ਼ ਪੈਰਾਡਾਈਜ਼ ’ਚ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਜਿਸ ’ਚ ਨੰਨੇ ਮੁੰਨੇ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਆਈ.ਕੇ. ਗੁਜਰਾਲ ਪੀ.ਟੀ.ਯੂ. ਦੇ ਡਾਇਰੈਕਟਰ ਡਾ. ਐਸ.ਐਸ. ਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਤੇ ਕਾਲਜ ਦੇ ਡਾਇਰੈਕਟਰ ਵਿਕਰਮ ਆਨੰਦ, ਪ੍ਰਿੰਸੀਪਲ ਡਾ. ਏ.ਐਸ. ਸੇਖੋਂ ਤੇ ਉਪ ਪ੍ਰਿੰਸੀਪਲ ਡਾ. ਦੀਪਕ ਅਰੋਡ਼ਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਖੇਡ ਮੁਕਾਬਲਿਆਂ ਦੇ ਉਦਘਾਟਨ ਤੋਂ ਬਾਅਦ ਵਿਦਿਆਰਥੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਬਾਅਦ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਹੀ ਕਿਡਜ਼ ਪੈਰਾਡਾਈਜ਼ ਨਾਲ ਸਬੰਧਿਤ ਅਧਿਆਪਕਾਂ ਦੀ ਇਕ ਮਨੋਰੰਜਕ ਗਤੀਵਿਧੀ ਕਰਵਾਈ ਗਈ ਜੋ ਇਸ ਮੁਕਾਬਲੇ ਦਾ ਵਿਸ਼ੇਸ਼ ਆਕਰਸ਼ਣ ਰਹੀ। ਇਸ ਮੁਕਾਬਲੇ ਵਿਚ ਸਕੂਲ ਦੀ ਅਧਿਆਪਕਾ ਗੁਰਦੀਪ ਤੇ ਜਸਲੀਨ ਨੇ ਪਹਿਲਾ, ਸ਼ਾਲੂ ਤੇ ਦੀਪਕਾ ਭਸੀਨ ਦੀ ਜੋਡ਼ੀ ਨੇ ਦੂਜਾ, ਇਸੇ ਤਰ੍ਹਾਂ ਸ਼ਬੀਰਾ ਤੇ ਰੇਣੂਕਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਿਡਜ਼ ਪੈਰਾਡਾਈਜ਼ ਦੇ ਵਿਦਿਆਰਥੀਆਂ ਦੇ ਵੀ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਐਸ.ਐਸ. ਵਾਲੀਆ, ਵਿਕਰਮ ਆਨੰਦ, ਡਾ. ਏ.ਐਸ. ਸੇਖੋਂ ਤੇ ਡਾ. ਦੀਪਕ ਅਰੋਡ਼ਾ ਨੇ ਜੇਤੂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੰਨੇ ਮੁੰਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਸਮਾਗਮ ਵਿਚ ਯੂ.ਕੇ.ਜੀ. ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਗਿੱਧਾ ਪੇਸ਼ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਕਿਡਜ਼ ਪੈਰਾਡਾਈਜ਼ ਦੀ ਕੋਆਰਡੀਨੇਟਰ ਬਬਿਤਾ ਠਾਕਰ, ਪ੍ਰੀਖਿਆ ਇੰਚਾਰਜ ਨਿਰਮਲ ਜੋਤੀ ਤੇ ਹੋਰ ਅਧਿਆਪਕਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਿੰਸੀਪਲ ਤੇ ਉਪ ਪ੍ਰਿੰਸੀਪਲ ਨੇ ਐਸ.ਐਸ. ਵਾਲੀਆ ਤੇ ਸਮਾਗਮ ਵਿਚ ਸ਼ਾਮਲ ਹੋਈਆਂ ਹੋਰ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਡਾਇਰੈਕਟਰ ਰੁਚੀ ਆਨੰਦ, ਅਧਿਆਪਕਾ ਰਵਿੰਦਰ ਕੌਰ, ਕਿਰਨ ਨੰਦਾ, ਗਤੀਵਿਧੀ ਇੰਚਾਰਜ ਨੇਹਾ, ਕਰੁਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੇਅਰਮੈਨ ਗਗਨਦੀਪ ਸਿੰਘ ਤੇ ਐਮ.ਡੀ. ਨਵਪ੍ਰੀਤ ਸਿੰਘ । ਐਂਟੀ ਡਰੱਗ ਕਲੱਬ ਦੁਆਬਾ ਵਲੋਂ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚ... ਅਗਲੀ ਖ਼ਬਰ ਦੁਨੀਆ ਨੂੰ ਅੱਖਾਂ ਦਿਖਾਉਣ ਵਾਲੇ ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਦਿਖਾਈਆਂ ਅੱਖਾਂ ਲੋਕਤੰਤਰ ਤਾਕਤਾਂ ਦੇ ਨਾਲ-ਨਾਲ ਹੁੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।