06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

47 ਵੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਧੂਮਧਾਮ ਨਾਲ ਸ਼ੁਰੂ

ਕਪੂਰਥਲਾ, 5 ਨਵੰਬਰ (ਸਡਾਨਾ)-ਸਕੂਲ ਸਿੱਖਿਆ ਵਿਭਾਗ ਵਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਦੋ ਰੋਜ਼ਾ 47ਵੀਆਂ ਪ੍ਰਾਇਮਰੀ ਸਕੂਲ ਖੇਡਾਂ ਧੂਮਧਾਮ ਨਾਲ ਸ਼ੁਰੂ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਜ਼ਿਲ੍ਹਾ ਖੇਡ ਕੁਆਰਡੀਨੇਟਰ ਸੁਖਵਿੰਦਰ ਸਿੰਘ ਖੱਸਣ ਦੀ ਅਗਵਾਈ ਹੇਠ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਦੀ ਦੇਖ ਰੇਖ ਬਲਾਕ ਪ੍ਰਾਇਮਰੀ ਅਫ਼ਸਰ ਸੰਜੀਵ ਕੁਮਾਰ ਹਾਂਡਾ, ਬੀ.

ਅਜੀਤ ਡੈਸਕ 06-11-2026
ਕਪੂਰਥਲਾ, 5 ਨਵੰਬਰ (ਸਡਾਨਾ)-ਸਕੂਲ ਸਿੱਖਿਆ ਵਿਭਾਗ ਵਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਦੋ ਰੋਜ਼ਾ 47ਵੀਆਂ ਪ੍ਰਾਇਮਰੀ ਸਕੂਲ ਖੇਡਾਂ ਧੂਮਧਾਮ ਨਾਲ ਸ਼ੁਰੂ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਜ਼ਿਲ੍ਹਾ ਖੇਡ ਕੁਆਰਡੀਨੇਟਰ ਸੁਖਵਿੰਦਰ ਸਿੰਘ ਖੱਸਣ ਦੀ ਅਗਵਾਈ ਹੇਠ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਦੀ ਦੇਖ ਰੇਖ ਬਲਾਕ ਪ੍ਰਾਇਮਰੀ ਅਫ਼ਸਰ ਸੰਜੀਵ ਕੁਮਾਰ ਹਾਂਡਾ, ਬੀ.ਪੀ.ਈ.ਓ. ਰਜੇਸ਼ ਕੁਮਾਰ ਤੇ ਲਕਸ਼ਦੀਪ ਸ਼ਰਮਾ ਨੇ ਕੀਤੀ। ਜਦਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਿਆਂ ਦੇ 9 ਬਲਾਕਾਂ ਦੀਆਂ ਵੱਖ-ਵੱਖ ਟੀਮਾਂ ਨੇ ਸ਼ਿਰਕਤ ਕੀਤੀ। ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਡਾ. ਬਲਵਿੰਦਰ ਸਿੰਘ ਬੱਟੂ ਨੇ ਟੀਮਾਂ ਨੂੰ ਆਸ਼ੀਰਵਾਦ ਦਿੱਤਾ। ਨੈਸ਼ਨਲ ਸਟਾਈਲ ਕਬੱਡੀ ਦਾ ਉਦਘਾਟਨੀ ਮੈਚ ਨਡਾਲਾ ਦੇ ਕਪੂਰਥਲਾ ਦੀ ਟੀਮਾਂ ਵਿਚਕਾਰ ਹੋਇਆ, ਜਿਸ ’ਚ ਨਡਾਲਾ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਕਪੂਰਥਲਾ-3 ਨੇ ਮਸੀਤਾਂ ਦੀ ਟੀਮ ਨੂੰ, ਜਦਕਿ ਕਪੂਰਥਲਾ-1 ਦੀ ਟੀਮ ਨੇ ਫਗਵਾਡ਼ਾ-1 ਨੂੰ ਹਰਾਇਆ। ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਕਪੂਰਥਲਾ-2 ਨੇ ਕਪੂਰਥਲਾ -3 ਨੂੰ ਹਰਾਇਆ। ਇਸੇ ਤਰ੍ਹਾਂ ਕੁਸ਼ਤੀ ਦੇ ਮੁਕਾਬਲਿਆਂ ਵਿਚ 28 ਕਿੱਲੋ ਭਾਰ ਵਰਗ ਵਿਚ ਨਡਾਲਾ ਤੇ 25 ਕਿੱਲੋ ਭਾਰ ਵਰਗ ਵਿਚ ਕਪੂਰਥਲਾ ਬਲਾਕ-3 ਜੇਤੂ ਰਿਹਾ। ਜਦਕਿ 30 ਕਿੱਲੋ ਭਾਰ ਵਰਗ ਵਿਚ ਕਪੂਰਥਲਾ-2 ਤੇ 32 ਕਿੱਲੋ ਭਾਰ ਵਰਗ ਵਿਚ ਨਡਾਲਾ ਨੇ ਜਿੱਤ ਦਰਜ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਬੱਟੂ ਨੇ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਇਸ ਮੌਕੇ ਸੀ.ਐਚ.ਟੀ. ਸ਼ੇਖੂਪੁਰ ਜੈਮਲ ਸਿੰਘ, ਬਲਬੀਰ ਸਿੰਘ ਢਪਈ, ਸੰਤੋਖ ਸਿੰਘ ਮੱਲ੍ਹੀ ਸੀ.ਐਚ.ਟੀ. ਭਾਣੋਲੰਗਾ, ਨੀਰੂ ਬਾਲਾ ਬਲੇਰਖਾਨਪੁਰ, ਲਕਸ਼ਦੀਪ ਸ਼ਰਮਾ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ, ਪਵਨ ਕੁਮਾਰ, ਗੁਰਦੀਪ ਧੰਮ, ਕਮਲਦੀਪ ਬਾਵਾ, ਗੁਰਮੁਖ ਸਿੰਘ ਬਾਬਾ, ਕੁਲਦੀਪ ਕੌਰ, ਮੁਨੱਜਾ ਇਰਸ਼ਾਦ, ਮੀਨੂੰ ਰਾਣੀ, ਰਣਜੀਤ ਕੌਰ ਤੇ ਹੋਰ ਹਾਜ਼ਰ ਸਨ। ਵਿਕਾਸ ਦੇ ਕੰਮ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਜਲੰਧਰ, 5 ਨਵੰਬਰ (ਸ਼ਿਵ)- ਜਮੇਸ਼ਰ ਡੇਅਰੀ ਕੰਪਲੈਕਸ ਯੂਨੀਅਨ ਨੇ ਨਗਰ ਨਿਗਮ ਵਲੋਂ ਕੰਪਲੈਕਸ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। ਡੇਅਰੀ ਕੰਪਲੈਕਸ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਤੇ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿਆਸੀ ਆਗੂਆਂ ਸਮੇਂ-ਸਮੇਂ ਸਿਰ ਡੇਅਰੀ ਕੰਪਲੈਕਸ ਦੇ ਵਿਕਾਸ ਲਈ ਕੰਮ ਕਰਵਾਏ ਜਾਂਦੇ ਰਹੇ ਹਨ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਉਨ੍ਹਾ ਵਲੋਂ ਪਹਿਲ ਦੇ ਤੌਰ ’ਤੇ ਕੰਮ ਕਰਵਾਏ ਗਏ ਹਨ।
ਪਿਛਲੀ ਖ਼ਬਰ ਦੁਨੀਆ ਨੂੰ ਅੱਖਾਂ ਦਿਖਾਉਣ ਵਾਲੇ ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਦਿਖਾਈਆਂ ਅੱਖਾਂ ਲੋਕਤੰਤਰ ਤਾਕਤਾਂ ਦੇ ਨਾਲ-ਨਾਲ ਹੁੰ... ਅਗਲੀ ਖ਼ਬਰ ਕਰਮਯੋਗ ਵਿੱਦਿਆ ਪੀਠ ਨੇ ਲਾਇਆ ਸ੍ਰੀ ਰਾਮਨਾਥ ਸ਼ਿਵ ਮੰਦਿਰ ’ਚ ਅੰਤਰਰਾਸ਼ਟਰੀ ਹੀਲਿੰਗ ਥੈਰੇਪੀ ਕੈਂਪ ਭਾਜਪਾ ਵਲੋਂ ਆਏ ਵਿਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।