06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਗਿਆਨ ਦੇ ਚਾਨਣ ਨਾਲ ਜੋਡ਼ਣਾ ਸਮੇਂ ਦੀ ਲੋਡ਼ ਹੈ-ਡ. ਹਰਭਜਨ ਸਿੰਘ, ਪ੍ਰੋ. ਕੁਲਵੰਤ ਸਿੰਘ ਔਜਲਾ

ਕਪੂਰਥਲਾ, 5 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕਿਤਾਬ ਮੰਚ ਕਪੂਰਥਲਾ ਵਲੋਂ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਪਾਠਕਾਂ ਨੂੰ ਕਿਤਾਬਾਂ ਦੀ ਵੰਡ ਕਰਕੇ ਮਨਾਇਆ ਗਿਆ। ਕਿਤਾਬਾਂ ਵੰਡਣ ਦੀ ਰਸਮ ਮੰਚ ਦੇ ਪ੍ਰਧਾਨ ਡਾ.

ਅਜੀਤ ਡੈਸਕ 06-11-2026
ਕਪੂਰਥਲਾ, 5 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕਿਤਾਬ ਮੰਚ ਕਪੂਰਥਲਾ ਵਲੋਂ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਪਾਠਕਾਂ ਨੂੰ ਕਿਤਾਬਾਂ ਦੀ ਵੰਡ ਕਰਕੇ ਮਨਾਇਆ ਗਿਆ। ਕਿਤਾਬਾਂ ਵੰਡਣ ਦੀ ਰਸਮ ਮੰਚ ਦੇ ਪ੍ਰਧਾਨ ਡਾ. ਹਰਭਜਨ ਸਿੰਘ, ਜਨਰਲ ਸਕੱਤਰ ਸਵਰਾਜ ਕੌਰ, ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ, ਉੱਘੇ ਰੰਗਕਰਮੀ ਇੰਦਰਜੀਤ ਰੂਪੋਵਾਲੀ, ਡਾ. ਧਿਆਨ ਸਿੰਘ ਭਗਤ ਤੇ ਅਵਤਾਰ ਸਿੰਘ ਭੰਡਾਲ ਨੇ ਨਿਭਾਈ। ਇਸ ਮੌਕੇ ਬੋਲਦਿਆਂ ਡਾ. ਹਰਭਜਨ ਸਿੰਘ ਤੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਗਿਆਨ ਦੇ ਚਾਨਣ ਨਾਲ ਜੋਡ਼ਣਾ ਸਮੇਂ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਸਾਨੂੰ ਹਨ੍ਹੇਰੇ ਤੋਂ ਚਾਨਣ ਵੱਲ ਜਾਣ ਦਾ ਸੰਦੇਸ਼ ਦਿੰਦੀ ਹੈ ਜਦਕਿ ਕਿਤਾਬਾਂ ਮਨੁੱਖੀ ਜੀਵਨ ਵਿਚ ਗਿਆਨ, ਚੇਤਨਾ ਤੇ ਵਿਚਾਰਾਂ ਦਾ ਚਾਨਣ ਫੈਲਾਉਂਦੀਆਂ ਹਨ।
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਨਿਰਧਾਰਿਤ ਥਾਵਾਂ ’ਤੇ ਹੀ ਪਟਾਕੇ ਵੇਚਣ ਦੀ ਹਦਾਇਤ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਮੁਲਾਜ਼ਮਾਂ ਨੇ ਕਲਮ ਛੋਡ਼ ਹਡ਼ਤਾਲ ਕਰਕੇ ਦਫ਼ਤਰੀ ਕੰਮ ਬੰਦ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।